ਨਵੀਂ ਦਿੱਲੀ, 20 ਸਤੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਦਾ ਯੂਟਿਊਬ ਚੈੱਨਲ ਸ਼ੁੱਕਰਵਾਰ ਨੂੰ ਹੈਕ ਹੋ ਗਿਆ ਅਤੇ ਅਮਰੀਕੀ ਕੰਪਨੀ ਰਿਪਲ ਲੈਬਜ਼ ਕ੍ਰਿਪਟੋ ਕਰੰਸੀ ਦੇ ਪ੍ਰਚਾਰ ਵਾਲਾ ਇੱਕ ਵੀਡੀਓ ਦਿਖਾਉਣ ਲੱਗਿਆ। ਹਾਲਾਂਕਿ ਵੀਡੀਓ ਚਲਾਉਣ ‘ਤੇ ਕੁੱਝ ਨਹੀਂ ਦਿਖਾਈ ਦੇ ਰਿਹਾ ਸੀ। ਸੁਪਰੀਮ ਕੋਰਟ ਸੰਵਿਧਾਨਕ ਬੈਂਚ ਦੇ ਸਾਹਮਣੇ ਸੂਚੀਬੱਧ ਮਾਮਲਿਆਂ ਅਤੇ ਜਨਤਕ ਹਿੱਤਾਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਦੇ ਲਾਈਵ ਟੈਲੀਕਾਸਟ ਲਈ ਯੂਟਿਊਬ ਚੈਨਲ ਦੀ ਵਰਤੋਂ ਕਰ ਰਹੀ ਹੈ। ਕੋਰਟ ਨੇ 2018 ਵਿੱਚ ਸੰਵਿਧਾਨਕ ਬੈਂਚ ਦੇ ਸਾਹਮਣੇ ਸਾਰੇ ਮਾਮਲਿਆਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਕਰਨ ਦਾ ਫ਼ੈਸਲਾ ਕੀਤਾ ਸੀ।