ਜਸਟਿਸ ਭੂਈਆ ਤੇ ਜਸਟਿਸ ਭੱਟੀ ਨੇ ਸਹੁੰ ਚੁੱਕੀ
ਨਵੀਂ ਦਿੱਲੀ, 14 ਜੁਲਾਈ (ਪੰਜਾਬ ਮੇਲ)- ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਜਸਟਿਸ ਉੱਜਵਲ ਭੂਈਆ ਅਤੇ ਜਸਟਿਸ ਐੱਸ. ਵੈਂਕਟਨਾਰਾਇਣ ਭੱਟੀ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ਼ ਦਿਵਾਇਆ। ਇਸ ਨਾਲ ਸੁਪਰੀਮ ਕੋਰਟ ਵਿਚ ਚੀਫ਼ ਜਸਟਿਸ ਸਮੇਤ ਕੁੱਲ ਜੱਜਾਂ ਦੀ ਗਿਣਤੀ 32 ਹੋ ਗਈ ਹੈ। ਸੁਪਰੀਮ ਕੋਰਟ ਵਿਚ ਕੁੱਲ 34 ਜੱਜ ਨਿਯੁਕਤ ਕੀਤੇ ਜਾ ਸਕਦੇ ਹਨ।