ਮਾਨਸਾ, 11 ਅਪ੍ਰੈਲ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੰਜਾਬੀ ਸੰਗੀਤ ਵਿਚ ਮੌਤ ਤੋਂ ਬਾਅਦ ਵੀ ਵੱਡਾ ਪ੍ਰਭਾਵ ਹੈ। ਕਤਲ ਦੇ ਸਾਢੇ 10 ਮਹੀਨਿਆਂ ਬਾਅਦ ਯੂਟਿਊਬ ‘ਤੇ ਮੂਸੇਵਾਲਾ ਦੇ ਸਬਸਕ੍ਰਾਈਬਰ 90 ਲੱਖ ਤੋਂ ਵਧ ਗਏ ਹਨ। ਇੰਨਾ ਹੀ ਨਹੀਂ, ਚਾਰ ਦਿਨ ਪਹਿਲਾਂ ਰਿਲੀਜ਼ ਹੋਏ ਗੀਤ ‘ਮੇਰਾ ਨਾਂ’ ਨੂੰ 23.6 ਮਿਲੀਅਨ (ਦੋ ਕਰੋੜ ਤੋਂ ਵੱਧ) ਲੋਕ ਸੁਣ ਚੁੱਕੇ ਹਨ। ਇਹ ਗੀਤ ਯੂਟਿਊਬ ‘ਤੇ ਨੰਬਰ-1 ‘ਤੇ ਚੱਲ ਰਿਹਾ ਹੈ।
ਇਸੇ ਦੌਰਾਨ ਹੀ ਅੱਜ ਮਰਹੂਮ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ ‘ਤੇ ਕਿਹਾ ‘ਸ਼ੁਭਦੀਪ ਪੁੱਤ, ਤੁਹਾਨੂੰ ਅਤੇ ਤੁਹਾਡੇ ਭੈਣ-ਭਰਾਵਾਂ ਨੂੰ 2 ਕਰੋੜ ਸਬਸਕ੍ਰਾਈਬਰ ਨਾਲ ਜੁੜ ਕੇ ਵਧਾਈ ਹੋਵੇ।’