#PUNJAB

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਵੱਲੋਂ Politics ‘ਚ ਆਉਣ ਦੇ ਸੰਕੇਤ

ਮਾਨਸਾ, 22 ਜਨਵਰੀ (ਪੰਜਾਬ ਮੇਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਥੇ ਗੱਲਬਾਤ ਕਰਦਿਆਂ ਸਿਆਸਤ ਵਿਚ ਆਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਹੁਣ ਅਜਿਹਾ ਕਰਨਾ ਜ਼ਰੂਰੀ ਜਾਪ ਰਿਹਾ ਹੈ। ਪਿੰਡ ਮੂਸਾ ਵਿਚ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਰਨ ਵਾਲਿਆਂ ਨੂੰ ਅੱਜ ਤੱਕ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ, ਜਦਕਿ ਸ਼ੁਭਦੀਪ ਸਿੱਧੂ ਨੂੰ ਕਤਲ ਕਰਨ ਵਾਲੇ ਲੋਕ ਵਿਦੇਸ਼ਾਂ ਵਿਚ ਤੇ ਜੇਲ੍ਹਾਂ ਵਿਚ ਵੀ ਮੌਜਾਂ ਕਰ ਰਹੇ ਹਨ। ਦੁੱਖ ਦੀ ਗੱਲ ਹੈ ਕਿ ਮੂਸੇਵਾਲਾ ਦੀ ਮੌਤ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਹੁਣ ਖ਼ੁਦ ਨੂੰ ਬੇਗੁਨਾਹ ਦੱਸ ਰਹੇ ਹਨ। ਜੇਕਰ ਲਾਰੈਂਸ ਬਿਸ਼ਨੋਈ ਹੋਰਾਂ ਨੇ ਸ਼ੁਭਦੀਪ ਦਾ ਕਤਲ ਨਹੀਂ ਕੀਤਾ, ਤਾਂ ਹੋਰ ਕਿਸ ਨੇ ਕੀਤਾ ਹੈ, ਜਦਕਿ ਇਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਖ਼ੁਦ ਲਈ ਹੈ।