#CANADA

ਸਿੱਖ ਧਰਮ ਆਪਣੇ ਆਪ ਵਿਚ ਧਰਮ ਹੈ ਤੇ ਇਹ ਕੋਈ ਵਾਦ ਨਹੀਂ – ਹਰਿੰਦਰ ਸਿੰਘ

ਸਰੀ, 19 ਸਤੰਬਰ (ਹਰਦਮ ਮਾਨ/ਪੰਜਾਬ ਮੇਲ )-ਵਿਦਵਾਨ ਲੇਖਕ ਤੇ ਸਪੀਕਰ ਹਰਿੰਦਰ ਸਿੰਘ ਬੀਤੇ ਦਿਨ ਐਤਵਾਰ
ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਸਟੇਜ ਤੋਂ ਸੰਗਤ ਦੇ ਰੂਬਰੂ ਹੋਏ। ਉਨ੍ਹਾਂ ਸਿੱਖ
ਧਰਮ ਦੇ ਮੁੱਢਲੇ ਅਸੂਲਾਂ ਉਤੇ ਆਪਣੇ ਬਚਨਾਂ ਤੇ ਸਲਾਈਡ ਸ਼ੋਅ ਰਾਹੀਂ ਗਿਆਨ ਭਰਪੂਰ
ਰੌਸ਼ਨੀ ਪਾਈ। ਨਿਤਾਪ੍ਰਤੀ ਜੀਵਨ ਵਿਚ ਵਰਤੇ ਜਾਣ ਵਾਲੇ ਸੰਕੇਤਕ ਸ਼ਬਦ ਅਤੇ ਸਿੱਖ ਅਸੂਲਾਂ
ਬਾਰੇ ਆਪਣੇ ਵਿਚਾਰ ਵੀ ਸੰਗਤ ਨਾਲ ਸਾਂਝੇ ਕੀਤੇ। ਉਨ੍ਹਾਂ ਇਹ ਵੀ ਦੱਸਿਆ ਕਿ ਸਿੱਖ ਧਰਮ
ਆਪਣੇ ਆਪ ਵਿਚ ਧਰਮ ਹੈ ਤੇ ਇਹ ਕੋਈ ਵਾਦ ਨਹੀਂ ਹੈ ਅਤੇ  ਸਿੱਖਇਜ਼ਮ ਸ਼ਬਦ ਸਾਡੇ ‘ਤੇ
ਥੋਪਿਆ ਜਾ ਰਿਹਾ ਹੈ।
ਇਸ ਮੌਕੇ ਗੁਰਦੁਆਰਾ ਸਾਹਿਬ ਬਰੁੱਕਸਈਡ ਦੀ ਸ੍ਰਪਰੱਸਤ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ
ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾ ਭੇਟ ਕਰ ਕੇ ਹਰਿੰਦਰ ਸਿੰਘ ਦਾ ਮਾਣ
ਸਤਿਕਾਰ ਕੀਤਾ ਗਿਆ। ਚਾਹਵਾਨ ਸੱਜਨਾਂ ਨੇ ਇਸ ਪੁਸਤਕ ਨੂੰ ਖਰੀਦ ਕੇ ਲੇਖਕ ਦਾ ਉਤਸ਼ਾਹ
ਵਧਾਇਆ। ਵਰਨਣਯੋਗ ਹੈ ਕਿ ਹਰਿੰਦਰ ਸਿੰਘ ਇਨ੍ਹਾਂ ਦਿਨਾਂ ਵਿਚ ਕੈਨੇਡਾ, ਅਮਰੀਕਾ ਵਿਚ
ਆਪਣੀ ਇਕ ਪੁਸਤਕ “Jewels from Sikh Wisdom” ਸਿੱਖ ਸੰਗਤ ਨਾਲ ਸਾਂਝੀ ਕਰ ਰਹੇ ਸਨ।
ਇਸੇ ਪੁਸਤਕ ਦੇ ਸੰਬੰਧ ਵਿਚ ਉਹ ‘ਹਰਪ੍ਰੀਤ ਸਿੰਘ ਟੀ.ਵੀ. ਸ਼ੋਅ’ ‘ਤੇ ਦਰਸ਼ਕਾਂ ਦੇ
ਸਨਮੁੱਖ ਵੀ ਹੋਏ।