#INDIA

ਸਿੱਕਮ ‘ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 34 ਤੱਕ ਪੁੱਜੀ

-ਹਵਾਈ ਫ਼ੌਜ ਫਸੇ ਸੈਲਾਨੀਆਂ ਨੂੰ ਕੱਢਣਾ ਸ਼ੁਰੂ ਕੀਤਾ
ਗੰਗਟੋਕ, 9 ਅਕਤੂਬਰ (ਪੰਜਾਬ ਮੇਲ)- ਸਿੱਕਮ ਵਿਚ ਤਬਾਹੀ ਮਚਾਉਣ ਵਾਲੀ ਤੀਸਤਾ ਨਦੀ ਵਿਚ ਆਏ ਹੜ੍ਹ ਤੋਂ ਬਾਅਦ ਮਲਬੇ ਵਿਚੋਂ ਹੁਣ ਤੱਕ 10 ਫੌਜੀ ਜਵਾਨਾਂ ਸਮੇਤ 34 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ 105 ਤੋਂ ਵੱਧ ਲੋਕਾਂ ਦੀ ਭਾਲ ਜਾਰੀ ਹੈ। ਇਸ ਦੌਰਾਨ ਹਵਾਈ ਫ਼ੌਜ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਫਸੇ ਹੋਏ ਸੈਲਾਨੀਆਂ ਦੇ ਪਹਿਲੇ ਜੱਥੇ ਨੂੰ ਲਾਚੇਨ ਤੋਂ ਉੱਤਰੀ ਸਿੱਕਮ ਦੇ ਮਾਂਗਨ ਤੱਕ ਹਵਾਈ ਜਹਾਜ਼ ਰਾਹੀਂ ਭੇਜਿਆ ਹੈ।

Leave a comment