ਸਿਲੀਕਾਨ ਵੈਲੀ, 30 ਅਗਸਤ (ਰਾਜ ਗੋਗਨਾ/ਪੰਜਾਬ ਮੇਲ)-ਬੀਤੇ ਦਿਨੀਂ ਅਮਰੀਕਾ ਦੇ ਸਿਲੀਕਾਨ ਵੈਲੀ ਵਿਚ ਮਾਈਕ੍ਰੋਸਾਫਟ ਦੇ ਕੈਂਪਸ ਵਿਚ ਸਾਫਟਵੇਅਰ ਇੰਜੀਨੀਅਰ ਦੇ ਵਜੋਂ ਕੰਮ ਕਰਨ ਵਾਲੇ ਇਕ ਭਾਰਤੀ ਨਾਗਰਿਕ ਪ੍ਰਤੀਕ ਪਾਂਡੇ (35) ਸਾਲ ਦੀ ਮੌਤ ਹੋ ਗਈ ਹੈ। ਉਹ ਜਦੋਂ ਆਪਣੇ ਦਫ਼ਤਰ ਵਿਚ ਦਾਖਲ ਹੋਇਆ ਅਤੇ ਅਗਲੀ ਸਵੇਰ ਉਹ ਮ੍ਰਿਤਕ ਪਾਇਆ ਗਿਆ, ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਾਂਡੇ ਦੇ ਕਰੀਬੀ ਦੋਸਤਾਂ ਅਤੇ ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਉਸਦੀ ਮੌਤ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮਾਊਂਟੇਨ ਵਿਊ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਪਾਂਡੇ ਦੀ ਮੌਤ ਦੇ ਸਬੰਧ ਵਿਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਸਿਲੀਕਾਨ ਵੈਲੀ ਵਿਚ ਮਾਈਕ੍ਰੋਸਾਫਟ ਦੇ ਕੈਂਪਸ ਵਿਚ ਸਾਫਟਵੇਅਰ ਇੰਜੀਨੀਅਰ ਭਾਰਤੀ ਨਾਗਰਿਕ ਦੀ ਮੌਤ
