ਸਿਆਟਲ, 3 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਫੁਲਕਾਰੀ ਤੀਆਂ ਦਾ ਮੇਲਾ ਸੱਨਰਾਈਜ਼ ਐਲੀਮੈਂਟਰੀ ਸਕੂਲ, ਕੈਂਟ (Sunrise Elementary School, Kent) ਵਿਖੇ 11 ਅਗਸਤ, ਦਿਨ ਐਤਵਾਰ, ਦੁਪਹਿਰ 3 ਤੋਂ 8 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਦੇ ਲਈ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਪਿਛਲੇ ਸਾਲ ਕਿਸੇ ਕਾਰਨ ਕਰਕੇ ਇਹ ਮੇਲਾ ਨਹੀਂ ਹੋ ਸਕਿਆ ਸੀ। ਮੁੱਖ ਪ੍ਰਬੰਧਕਾਂ ਗੁਰਦੀਪ ਕੌਰ ਤੇ ਰਾਜਪ੍ਰੀਤ ਕੌਰ ਨੇ ਪੰਜਾਬ ਮੇਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿਚ ਗੀਤ-ਸੰਗੀਤ, ਗਿੱਧਾ, ਭੰਗੜਾ, ਬੋਲੀਆਂ ਤੋਂ ਇਲਾਵਾ ਹੋਰ ਵੀ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪੰਜਾਬੀ ਸੂਟ, ਜੁੱਤੀਆਂ, ਜਿਊਲਰੀ ਅਤੇ ਖਾਣੇ ਆਦਿ ਦੇ ਸਟਾਲ ਲੱਗਣਗੇ।
ਇਸ ਮੇਲੇ ਲਈ ਐਂਟਰੀ ਬਿਲਕੁਲ ਫ੍ਰੀ ਹੈ। ਇਹ ਮੇਲਾ ਕੇਵਲ ਔਰਤਾਂ ਲਈ ਹੋਵੇਗਾ। ਮੇਲੇ ਦੀ ਰੌਣਕ ਵਧਾਉਣ ਲਈ ਪ੍ਰੋਫੈਸ਼ਨਲ ਸਿੰਗਰ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਗੁਰਦੀਪ ਕੌਰ ਨੂੰ 206-335-7616 ਜਾਂ ਰਾਜਪ੍ਰੀਤ ਕੌਰ ਨੂੰ 206-537-1343 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।