ਸਿਆਟਲ, 21 ਜੂਨ (ਪੰਜਾਬ ਮੇਲ)- ਟਹੋਮਾ ਹਾਈ ਸਕੂਲ ਦਾ ਲੜਕਾ ਤਨਵੀਰ ਸਿੰਘ ਗਰੇਵਾਲ ‘ਸਿੱਖ ਸਰਦਾਰ ਪੰਜਾਬੀ ਸਕਾਲਰ’ ਦੇ ਖਿਤਾਬ ਨਾਲ ਗ੍ਰੈਜੂਏਸ਼ਨ ਮੌਕੇ ਸਨਮਾਨਿਤ ਕੀਤਾ ਗਿਆ। ਅੱਜਕੱਲ੍ਹ ਹਾਈ ਸਕੂਲਾਂ ਦੇ ਗ੍ਰੈਜੂਏਟਾਂ ਦੇ ਕਨਵੋਕੇਸ਼ਨਾਂ ਚੱਲ ਰਹੀਆਂ ਹਨ। ਤਨਵੀਰ ਸਿੰਘ ਗਰੇਵਾਲ ਟਹੋਮਾ ਹਾਈ ਸਕੂਲ ਵਿਚ ਪੜ੍ਹਾਈ ਵਿਚ ਕਈ ਐਵਾਰਡ ਪ੍ਰਾਪਤ ਕਰ ਚੁੱਕਾ ਹੈ। ਅਮਰੀਕਾ ਦੇ ਜੰਮਪਲ ਤਨਵੀਰ ਸਿੰਘ ਗਰੇਵਾਲ ਨੂੰ ਰਾਸ਼ਟਰਪਤੀ ਜੋਅ ਬਾਇਡਨ ਦੇ ਦਸਤਖਤਾਂ ਹੇਠ ਸਨਮਾਨ ਪੱਤਰ ਮਿਲਿਆ ਹੈ।
ਤਨਵੀਰ ਸਿੰਘ ਗਰੇਵਾਲ ਡੈਕਾ ਕਾਨਫਰੰਸ ਵਿਚ ਇਨਾਮਹੀਨ ਕੈਲੀਫੋਰਨੀਆ ਵਿਚ ਫਰਵਰੀ 2023 ਨੂੰ ਨੁਮਾਇੰਦਗੀ ਕੀਤੀ ਸੀ। ਕਲੇਅਮਾਊਂਟ ਯੂਨੀਵਰਸਿਟੀ ਕੈਲੀਫੋਰਨੀਆ ਵੱਲੋਂ ਅਗੇਤੀ ਪੜ੍ਹਾਈ ਸਾਇੰਸ ਵਿਚ ਚੋਣ ਹੋਣ ਦੀ ਲੈਟਰ ਮਿਲ ਚੁੱਕੀ ਹੈ। ਪੰਜਾਬੀ ਭਾਈਚਾਰੇ ਵੱਲੋਂ ਮਾਂ-ਬਾਪ ਤੇ ਤਨਵੀਰ ਸਿੰਘ ਨੂੰ ਵਧਾਈਆਂ ਮਿਲ ਰਹੀਆਂ ਹਨ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।