#AMERICA

ਸਿਆਟਲ ਵਿਖੇ ਬੱਚਿਆਂ ਦੇ ਖੇਡ ਕੈਂਪ ‘ਚ ਸ. ਰਣਜੀਤ ਸਿੰਘ ਢੰਡਾ ਸਾਬਕਾ ਪ੍ਰਧਾਨ ਕਬੱਡੀ ਸੰਸਥਾ ਯੂ.ਕੇ. ਸਨਮਾਨਿਤ

ਸਿਆਟਲ, 21 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਵਿਖੇ ਪਿੰਦਰ ਸਿੰਘ ਢੰਡਾ ਦੇ ਸਪੁੱਤਰ ਦੇ ਵਿਆਹ ‘ਤੇ ਪਹੁੰਚੇ ਸ. ਰਣਜੀਤ ਸਿੰਘ ਢੰਡਾ (ਸਾਬਕਾ ਪ੍ਰਧਾਨ ਯੂ.ਕੇ. ਕਬੱਡੀ ਸੰਸਥਾ) ਦਾ ਗੁਰਦੀਪ ਸਿੰਘ ਸਿੱਧੂ ਨੇ ਸਵਾਗਤ ਕੀਤਾ ਅਤੇ ਦੱਸਿਆ ਕਿ ਇਹ ਵੱਡੀਆਂ ਸੇਵਾਵਾਂ ਜਿਵੇਂ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਕਬੱਡੀ ਟੂਰਨਾਮੈਂਟ ਕਰਵਾ ਕੇ ਵੱਡੀ ਸੇਵਾ ਕਰ ਚੁੱਕੇ ਹਨ ਅਤੇ ਯੂ.ਕੇ. ਵਿਚ ਵੀ ਇਨ੍ਹਾਂ ਦੀਆਂ ਸੇਵਾਵਾਂ ਦੀ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ।
ਇਸ ਮੌਕੇ ਰਣਜੀਤ ਸਿੰਘ ਜੀ ਨੇ ਕਿਹਾ ਕਿ ਇਹ ਸੇਵਾ ਬੱਚਿਆਂ ਦੀਆਂ ਖੇਡਾਂ ਕਰਾਉਣ ਵਾਲੀ ਵਿਲੱਖਣ ਸੇਵਾ ਹੈ, ਜਿਥੇ ਬਜ਼ੁਰਗ, ਬੱਚੇ ਅਤੇ ਮਤਾਵਾਂ ਇਕੱਠੇ ਬੈਠ ਕੇ ਖੇਡਾਂ ਦਾ ਅਨੰਦ ਲੈਂਦੇ ਹਨ। ਬਲਜੀਤ ਸਿੰਘ ਸੋਹਲ (ਪਹਿਲੇ ਪ੍ਰਧਾਨ ਪੰਜਾਬ ਸਪੋਰਟਸ ਕਲੱਬ ਸਿਆਟਲ) ਨੇ ਉਨ੍ਹਾਂ ਦਾ ਸ਼ਾਲ ਪਾ ਕੇ ਸਵਾਗਤ ਕੀਤਾ। ਇਸ ਮੌਕੇ ਦਰਸ਼ਣ ਸਿੰਘ ਬੱਬੀ, ਔਂਕਾਰ ਭੰਡਾਲ, ਕੁਲਵੰਤ ਸਿੰਘ ਢੇਸੀ, ਕੁਲਵੰਤ ਸਿੰਘ ਸ਼ਾਹ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।