ਡਾਕਟਰ ਬੌਬੀ ਵਿਰਕ ਦੇ ਮਾਤਾ ਜੀ ਸ਼੍ਰੀਮਤੀ ਬੇਅੰਤ ਕੌਰ ਵਿਰਕ ਦਾ ਦਿਹਾਂਤ
ਸਿਆਟਲ, 20 ਮਾਰਚ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੀ ਜਾਣੀ ਪਛਾਣੀ ਸ਼ਖਸੀਅਤ ਡਾਕਟਰ ਬੌਬੀ ਵਿਰਕ ਦੇ ਸਤਿਕਾਰਯੋਗ ਮਾਤਾ ਜੀ ਸ਼੍ਰੀਮਤੀ ਬੇਅੰਤ ਕੌਰ ਵਿਰਕ (77) ਦਾ 15 ਮਾਰਚ ਨੂੰ ਸਪੋਕੇਨ ਦੇ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ ਕੁੱਝ ਦਿਨ ਪਹਿਲਾਂ ਹੀ ਸਪੋਕੇਨ ਆਪਣੇ ਛੋਟੇ ਲੜਕੇ ਡਾਕਟਰ ਨਵਦੀਪ ਸਿੰਘ ਵਿਰਕ (ਬੰਨੀ) ਪਾਸ ਗਏ ਸੀ, ਪਰੰਤੂ 15 ਮਾਰਚ ਨੂੰ ਸਿਹਤ ਖਰਾਬ ਹੋਣ ‘ਤੇ ਹਸਪਤਾਲ ਦਾਖਲ ਕਰਵਾਇਆ, ਪਰੰਤੂ ਇਲਾਜ ਦੌਰਾਨ ਹੀ 15 ਮਾਰਚ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤੀ ਕਰਨਲ ਹਰਦਿਆਲ ਸਿੰਘ ਵਿਰਕ, 2 ਲੜਕੇ ਡਾਕਟਰ ਬੌਬੀ ਵਿਰਕ ਤੇ ਡਾਕਟਰ ਨਵਦੀਪ ਸਿੰਘ ਵਿਰਕ (ਬੰਨੀ) ਅਤੇ 4 ਪੋਤੇ ਛੱਡ ਗਏ ਹਨ। ਉਨ੍ਹਾਂ ਦਾ ਸਸਕਾਰ ਸਪੋਕੇਨ ਦੇ ਹੈਨਰੀ ਵੈਲੀ ਸ਼ਮਸ਼ਾਨ ਘਾਟ 315 N Pine Rd. Spokane WA 99206 ਵਿਖੇ 23 ਮਾਰਚ, ਦਿਨ ਸ਼ਨਿੱਚਰਵਾਰ 11.00 ਵਜੇ ਕੀਤਾ ਜਾਵੇਗਾ। ਉਪਰੰਤ ਸਪੋਕੇਨ ਦੇ ਸਿੱਖ ਟੈਂਪਲ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਹੋਵੇਗੀ, ਜਿੱਥੇ ਭਾਰੀ ਗਿਣਤੀ ਵਿਚ ਸੰਗਤ ਸਿਆਟਲ ਤੋਂ ਪਹੁੰਚ ਰਹੀ ਹੈ।
2019 ਵਿਚ ਮਾਤਾ ਬੇਅੰਤ ਕੌਰ ਵਿਰਕ ਤੇ ਕਰਨਲ ਹਰਦਿਆਲ ਸਿੰਘ ਵਿਰਕ ਨੇ ਆਪਣੀ ਸ਼ਾਦੀ ਦੀ 50ਵੀਂ ਸਾਲਗਿਰ੍ਹਾ ਮਨਾਈ ਸੀ, ਜਿੱਥੇ ਸਿਆਟਲ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਸੀ। ਬੇਅੰਤ ਕੌਰ ਸਿੱਖਾਂ ਦੀ ਸਿਰਮੋੜ ਹਸਤੀ ਤੇਜਾ ਸਿੰਘ ਸਮੁੰਦਰੀ ਦੀ ਪੋਤਰੀ ਸੀ, ਜਿਨ੍ਹਾਂ ਮਿਲ ਕੇ ਡਾਕਟਰ ਬੌਬੀ ਵਿਰਕ ਤੇ ਅਮਰੀਕਾ ਦੇ ਅੰਬੈਸਡਰ ਤਰਨਜੀਤ ਸਿੰਘ ਸੰਧੂ ਦੇ ਉਪਰਾਲੇ ਸਦਕਾ ਸਿਆਟਲ ਦੀ ਲਟਕਦੀ ਮੰਗ ਪੂਰੀ ਕਰਵਾਈ ਸੀ ਤੇ ਇਸ ਸਾਲ ਤੋਂ ਭਾਰਤੀ ਕੌਂਸਲੇਟ ਦਾ ਦਫਤਰ ਖੋਲ੍ਹਿਆ ਗਿਆ ਹੈ, ਜਿੱਥੇ ਸਾਰੇ ਦਫਤਰੀ ਕੰਮ ਹੋ ਰਹੇ ਹਨ। ਹੁਣ ਸਾਨ ਫਰਾਂਸਿਸਕੋ ਨਹੀਂ ਜਾਣਾ ਪੈਂਦਾ।
ਮਾਤਾ ਬੇਅੰਤ ਕੌਰ ਵਿਰਕ ਦੀ ਮੌਤ ਦੀ ਖਬਰ ਸੁਣਦਿਆਂ ਹੀ ਸਿਆਟਲ ਵਿਚ ਮਾਤਮ ਛਾ ਗਿਆ। ਇਸ ਮੌਕੇ ਭਾਰਤ ਤੋਂ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ, ਜਸਜੀਤ ਸਿੰਘ ਸਮੁੰਦਰੀ, ਤਰਨਜੀਤ ਸਿੰਘ ਸੰਧੂ ਸਮੁੰਦਰੀ ਤੇ ਗੁਰਦੀਪ ਸਿੰਘ ਸਿੱਧੂ ਤੋਂ ਇਲਾਵਾ ਸਿਆਟਲ ਦਾ ਪੰਜਾਬੀ ਭਾਈਚਾਰਾ ਸੁਰਜੀਤ ਸਿੰਘ ਤੇ ਰਨਵੀਰ ਸਿੰਘ ਨਾਗਰਾ ਪਰਿਵਾਰ, ਪਿੰਟੂ ਬਾਠ, ਦਲਜੀਤ ਸਿੰਘ ਵਿਰਕ, ਸੇਮ ਵਿਰਕ, ਜੋਗਿੰਦਰ ਸਿੰਘ ਸੰਧੂ, ਜੋਅ ਜੌਹਲ ਕੈਲੀਫੋਰਨੀਆ, ਅਜੀਤ ਸਿੰਘ ਸੰਧੂ ਲੈਥਰੋਪ, ਬਿੱਲਾ ਸੰਘੇੜਾ ਸੈਨਹੋਜ਼ੇ, ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ., ਖਜ਼ਾਨ ਸਿੰਘ ਸੰਧੂ, ਰਾਜਿੰਦਰ ਸਿੰਘ ਮਾਹਲ, ਰਮਨ ਮੱਲੀ, ਸੰਨੀ ਗਿੱਲ, ਰਾਜਬੀਰ ਸਿੰਘ ਸੰਧੂ, ਬੌਬੀ ਰੰਧਾਵਾ, ਜਸਬੀਰ ਸਿੰਘ, ਜੋਅ ਕੁਮਾਰ, ਸੁੱਖਵਿੰਦਰ ਵਿਰਕ, ਗੁਰਵਿੰਦਰ ਸਿੰਘ ਰਿੱਪੀ ਧਾਲੀਵਾਲ, ਸ਼ਰਨਜੀਤ ਸਿੰਘ ਬਾਠ, ਵਰਿਆਮ ਸਿੰਘ, ਮਨਮੋਹਣ ਸਿੰਘ ਧਾਲੀਵਾਲ, ਹਰਦੀਪ ਸਿੰਘ ਗਿੱਲ, ਹਰਦੀਪ ਸਿੱਧੂ, ਜਗਦੇਵ ਸਿੰਘ ਸੰਧੂ, ਹਰਦੇਵ ਸਿੰਘ ਜੱਜ, ਤਰਨਜੀਤ ਸਿੰਘ ਗਰੇਵਾਲ, ਲੱਖਾ ਸਿੰਘ, ਬਲਵੰਤ ਸਿੰਘ ਔਲਖ, ਸੁਖਚੈਨ ਸਿੰਘ ਸੰਧੂ, ਗੁਰਮੇਲ ਸਿੰਘ ਗਿੱਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਦੱਸਿਆ ਕਿ ਸ਼੍ਰੀਮਤੀ ਬੇਅੰਤ ਕੌਰ ਬਹੁਤ ਨੇਕ, ਮਿਹਨਤੀ ਤੇ ਮਿਲਣਸਾਰ ਸ਼ਖਸੀਅਤ ਸਨ।
ਸਿਆਟਲ ਦੇ ਵਿਰਕ ਤੇ ਸਮੁੰਦਰੀ ਪਰਿਵਾਰ ਨੂੰ ਸਦਮਾ
