#AMERICA

ਸਿਆਟਲ ‘ਚ ਬੱਚਿਆਂ ਦਾ ਖੇਡ ਕੈਂਪ 6 ਜੁਲਾਈ ਨੂੰ; ਤਿਆਰੀਆਂ ਸ਼ੁਰੂ

ਸਿਆਟਲ, 29 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- 14ਵਾਂ ਚਿਲਡਰਨ ਸਪੋਰਟਸ ਕੈਂਪ-2024, 6 ਜੁਲਾਈ ਸ਼ਾਮ ਨੂੰ 5.00 ਵਜੇ ਅਰਦਾਸ ਕਰਕੇ ਸ਼ੁਰੂ ਹੋਵੇਗਾ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਬੱਚਿਆਂ ਨੂੰ 4.45 ਸ਼ਾਮ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਹੈ। 5 ਸਾਲ ਤੋਂ 20-25 ਸਾਲ ਤੱਕ 200 ਬੱਚੇ ਪਹੁੰਚਣ ਦੀ ਆਸ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਸਰੀਰਕ ਫਿਟਨੈੱਸ ਟ੍ਰੇਨਿੰਗ ਤੇ ਵੱਖ-ਵੱਖ ਖੇਡਾਂ ਵਿਚ ਕੋਚਿੰਗ ਮੁਹੱਈਆ ਕੀਤੀ ਜਾਵੇਗੀ ਅਤੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ। ਬੱਚਿਆਂ ਨੂੰ ਡਿਸੀਪਲਿਨ ਵਿਚ ਤੇ ਵੱਡਿਆਂ ਦਾ ਸਤਿਕਾਰ ਕਰਨ ਲਈ ਸਿੱਖਿਅਤ ਕੀਤਾ ਜਾਵੇਗਾ। 6 ਜੁਲਾਈ ਨੂੰ 5 ਵਜੇ ਸ਼ੁਰੂ ਕਰਕੇ 24-25 ਅਗਸਤ ਨੂੰ ਬੱਚਿਆਂ ਦੇ ਮੁਕਾਬਲੇ ਕਰਵਾ ਕੇ ਉਚਿਤ ਇਨਾਮ ਦੇ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਜਾਵੇਗੀ। ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ, ਸਗੋਂ ਦਾਨੀ ਸੱਜਣਾਂ ਵੱਲੋਂ ਮੁਫਤ ਸਪੋਰਟਸ ਕਿੱਟਾਂ ਤੇ ਰਿਫਰੈਸ਼ਮੈਂਟ ਦੀ ਸੇਵਾ ਕੀਤੀ ਜਾਵੇਗੀ। ਗੁਰਚਰਨ ਸਿੰਘ ਢਿੱਲੋਂ ਮੁੱਖ ਪ੍ਰਬੰਧਕ ਨੇ ਕਿਹਾ ਕਿ ਬੱਚਿਆਂ ਨੂੰ ਸਰੀਰਕ ਤੰਦਰੁਸਤੀ ਲਈ ਇਸ ਮਹੀਨੇ ਆਉਣਾ ਚਾਹੀਦਾ ਹੈ। ਬੱਚਿਆਂ ਨੂੰ ਡਿਸੀਪਲਿਨ ‘ਚ ਰਹਿਣਾ ਜ਼ਰੂਰੀ ਹੋਵੇਗਾ। ਬੱਚਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਕੋਈ ਮਤਭੇਦ ਨਹੀਂ ਹੋਵੇਗਾ। ਫਿਟਨੈੱਸ ਵਾਸਤੇ ਸਪੈਸ਼ਲ ਬੈਚ ਹੋਵੇਗਾ। ਬਜ਼ੁਰਗ, ਬੀਬੀਆਂ ਤੇ ਮਾਤਾਵਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ।
ਕੋਈ ਵੀ ਸੇਵਾ ਕਰ ਸਕਦਾ ਹੈ। ਸਭ ਦਾ ਸਾਂਝਾ ਉਪਰਾਲਾ ਹੈ। ਹੁੰਮਹੁਮਾ ਕੇ ਪਹੁੰਚੋ।