ਸਿਆਟਲ, 13 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਕਲਚਰਲ ਸੁਸਾਇਟੀ ਵੱਲੋਂ ਪਹਿਲੀ ਵਾਰ ਬਜ਼ੁਰਗਾਂ ਦਾ ਮੇਲਾ-2023 ਗੋਲਡਨ ਇੰਡੀਆ ਕਰੀ ਹਾਊਸ ਵਿਚ 28 ਅਕਤੂਬਰ ਨੂੰ ਦੁਪਹਿਰ 11 ਤੋਂ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿੱਥੇ ਪਹੁੰਚਣ ਲਈ ਸਵਾਰੀ ਦਾ ਇੰਤਜ਼ਾਮ ਲੋੜਵੰਦਾਂ ਲਈ ਮੁਫਤ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਪਰੰਤੂ ਪੰਜਾਬੀ ਕਲਚਰਲ ਸੁਸਾਇਟੀ ਦੇ ਵਲੰਟੀਅਰਾਂ ਨਾਲ ਸੰਪਰਕ ਕਰਨਾ ਪਵੇਗਾ। ਲਾਲੀ ਸੰਧੂ ਤੇ ਹਰਦਿਆਲ ਸਿੰਘ ਚੀਮਾ ਨੇ ਦੱਸਿਆ ਕਿ ਪੋਸ਼ਣ ਜਾਣਕਾਰੀ, ਮਾਨਸਿਕ ਸਿਹਤ ਅੰਤਰਦ੍ਰਿਸ਼ਟੀ, ਬਹੁਤ ਸਾਰਾ ਮਨੋਰੰਜਨ, ਪਰਿਵਾਰਕ ਸਹਾਇਤਾ ਸੇਵਾਵਾਂ, ਪੁਰਾਣੇ ਲੋਕ ਗੀਤ, ਸ਼ਾਕਾਹਾਰੀ ਭੋਜਨ ਦਾ ਆਨੰਦ, ਲੋੜਵੰਦਾਂ ਲਈ ਮੁਫਤ ਸਵਾਰੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਪ੍ਰਬੰਧਕਾਂ ਵੱਲੋਂ ਪਹੁੰਚਣ ਲਈ 55 ਸਾਲ ਤੋਂ ਉਪਰ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ, ਤਾਂ ਜੋ ਰੰਗਾਰੰਗ ਪ੍ਰੋਗਰਾਮ ਕਰਕੇ ਖੁਸ਼ੀ ਸਾਂਝੀ ਕੀਤੀ ਜਾ ਸਕੇ, ਜਿਸ ਦੀ ਕੋਈ ਦਾਖਲਾ ਫੀਸ ਨਹੀਂ ਹੋਵੇਗੀ। ਨਰੇਸ਼ ਦੱਤ ਹਰਨਾਲ, ਸ਼ਾਹ ਨਵਾਜ਼, ਇੰਦਰਜੀਤ ਸਿੰਘ, ਪ੍ਰਿਤਪਾਲ ਸਿੰਘ ਟੀਵਾਣਾ, ਜਗਬੀਰ ਸਹੋਤਾ, ਜਗੀਰ ਸਿੰਘ ਅਤੇ ਸ਼ਸ਼ੀ ਪਰਾਸ਼ਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸਿਆਟਲ ‘ਚ ਬਜ਼ੁਰਗਾਂ ਦਾ ਮੇਲਾ-2023 ਅਕਤੂਬਰ 28 ਨੂੰ
