-ਦਰਸ਼ਕਾਂ ਨੇ ਕੀਤਾ ਖੂਬ ਪਸੰਦ
ਸਿਆਟਲ, 7 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- 3 ਅਗਸਤ, ਸ਼ਨਿਵਾਰ ਸਿਆਟਲ ਵਿਖੇ ਪੰਜਾਬ ਲੋਕ ਰੰਗਮੰਚ ਦੇ ਸ. ਸੁਰਿੰਦਰ ਸਿੰਘ ਧਨੋਆ ਦੁਆਰਾ ਨਿਰਦੇਸ਼ਤ ਇਤਿਹਾਸਕ ਨਾਟਕ ‘ਜ਼ਫਰਨਾਮਾ’ ਔਬਰਨ ਪ੍ਰਫੌਰਮੈਂਸ ਆਰਟ ਸੈਂਟਰ ਵਿਚ ਖੇਡਿਆ ਗਿਆ।
ਪਹਾੜੀ ਰਾਜਿਆਂ ਦੇ ਦੋਗਲੇ ਕਿਰਦਾਰ ਨੂੰ ਉਘੇੜਦਾ ਅਨੰਦਪੁਰ ਸਾਹਿਬ ਦੇ ਕਿਲ੍ਹੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਦਰਸਾਉਂਦਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਾਦਸ਼ਾਹ ਔਰੰਗਜ਼ੇਬ ਨੂੰ ‘ਫਤਿਹ ਪੱਤਰ-ਜ਼ਫਰਨਾਮਾ’ ਪੇਸ਼ ਕੀਤਾ ਗਿਆ। ਇਹ ਨਾਟਕ ਵੇਖ ਦਰਸ਼ਕ ਭਾਵੁਕ ਹੋ ਉੱਠੇ। ਇਸ ਨਾਟਕ ਵਿਚ ਔਰੰਗਜ਼ੇਬ ਦੇ ਆਖਰੀ ਦਿਨਾਂ ਨੂੰ ਬਾਖੂਬੀ ਦਰਸਾਇਆ ਗਿਆ।
ਇਸ ਪੇਸ਼ਕਸ਼ ‘ਤੇ ਸਾਡਾ ਟੀ.ਵੀ. ਅਤੇ ਸਿਮਰਨ ਪ੍ਰੋਡਕਸ਼ਨ ਦੇ ਸੰਚਾਲਕ ਸਿਮਰਨ ਸਿੰਘ ਦੀ ਬਹੁਤ ਸਲਾਹਨਾ ਕੀਤੀ ਗਈ।