ਮੀਨਾ (ਸਾਊਦੀ ਅਰਬ), 14 ਜੂਨ (ਪੰਜਾਬ ਮੇਲ)- ਮੁਸਲਿਮ ਸ਼ਰਧਾਲੂ ਅੱਜ ਤਿੱਖੀ ਗਰਮੀ ਦੇ ਬਾਵਜੂਦ ਮੱਕਾ ਵਿਚ ਵਿਸ਼ਾਲ ਟੈਂਟ ਕੈਂਪ ਵਿਚ ਇਕੱਠੇ ਹੋਏ ਤੇ ਇਸ ਨਾਲ ਸਾਲਾਨਾ ਹੱਜ ਯਾਤਰਾ ਸ਼ੁਰੂ ਹੋ ਗਈ। ਆਪਣੀ ਯਾਤਰਾ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਇਸਲਾਮ ਦੇ ਪਵਿੱਤਰ ਸਥਾਨ ਗ੍ਰੈਂਡ ਮਸਜਿਦ ਵਿਚ ਕਾਬਾ ਦੀ ਪਰਿਕਰਮਾ ਕੀਤੀ। ਦੁਨੀਆਂ ਭਰ ਦੇ 15 ਲੱਖ ਤੋਂ ਵੱਧ ਸ਼ਰਧਾਲੂ ਹੱਜ ਲਈ ਮੱਕਾ ਅਤੇ ਆਲੇ-ਦੁਆਲੇ ਇਕੱਠੇ ਹੋਏ ਹਨ। ਸਾਊਦੀ ਅਰਬ ਦੇ ਸ਼ਰਧਾਲੂਆਂ ਦੀ ਸ਼ਮੂਲੀਅਤ ਨਾਲ ਇਹ ਗਿਣਤੀ ਹੋਰ ਵਧ ਰਹੀ ਹੈ। ਇਸ ਸਾਲ 20 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪੁੱਜਣ ਦੀ ਆਸ ਹੈ।