-ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਹੋਏ ਭਾਵੁਕ
ਵਾਸ਼ਿੰਗਟਨ, 25 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)-ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਆਪਣੇ ਨਿੱਜੀ ਸ਼ੈੱਫ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਜਿਸ ਦੀ ਲਾਸ਼ ਬੀਤੇ ਦਿਨੀਂ ਇਕ ਝੀਲ ਵਿਚੋਂ ਮਿਲੀ ਹੈ। ਪੁਲਿਸ ਉਸ ਦੀ ਭੇਦਭਰੀ ਹੋਈ ਮੌਤ ਦੇ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਦੇ ਇਲਾਕੇ ਦੀ ਪੁਲਿਸ ਨੇ ਸ਼ੈੱਫ ਟੈਫਾਰੀ ਕੈਂਪਬੈਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਓਬਾਮਾ ਦਾ ਸੈੱਫ (ਰਸੋਈਏ) ਲਾਸ਼ ਮਾਰਥਾ ਦੇ ਵਾਈਨਯਾਰਡ ਦੇ ਨੇੜੇ ਇੱਕ ਝੀਲ ਦੇ ਕੋਲ ਮਿਲੀ ਹੈ। ਪੁਲਿਸ ਵੱਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਮਾਰਥਾ ਦੇ ਵਾਈਨਯਾਰਡ ਨੂੰ ਦੇਖਣ ਆਇਆ ਸੀ ਅਤੇ ਬੀਤੇ ਐਤਵਾਰ ਸ਼ਾਮ ਤੋਂ ਲਾਪਤਾ ਸੀ। ਇਸ ਦੌਰਾਨ ਉਹ ਪਾਣੀ ਦੇ ਹੇਠਾਂ ਚਲਾ ਗਿਆ, ਉਸ ਨੇ ਕੁਝ ਸੰਘਰਸ਼ ਕੀਤਾ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆ ਸਕਿਆ, ਤੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਝੀਲ ‘ਚ ਮੌਜੂਦ ਹੋਰ ਲੋਕਾਂ ਨੇ ਸੈੱਫ ਟਾਫਾਰੀ ਕੈਂਪਬੈਲ ਨੂੰ ਡੁੱਬਦੇ ਦੇਖਿਆ। ਪਾਣੀ ‘ਚ ਸਰਫਿੰਗ ਕਰਨ ਗਏ ਟੈਫਾਰੀ ਕੈਂਪਬੈਲ ਨੇ ਉਸ ਸਮੇਂ ਲਾਈਫ ਜੈਕੇਟ ਵੀ ਨਹੀਂ ਪਾਈ ਹੋਈ ਸੀ। ਸੋਮਵਾਰ ਨੂੰ ਪੁਲਿਸ ਨੇ ਝੀਲ ਦੇ ਅੰਦਰੋਂ ਟੈਫਾਰੀ ਕੈਂਪਬੈਲ ਦੀ ਲਾਸ਼ ਬਰਾਮਦ ਕੀਤੀ। ਬਰਾਕ ਅਤੇ ਮਿਸ਼ੇਲ ਓਬਾਮਾ ਨੇ ਆਪਣੇ ਸ਼ੈੱਫ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਵ੍ਹਾਈਟ ਹਾਊਸ ‘ਚ ਹੋਈ ਸੀ, ਸਥਾਨਕ ਪੁਲਿਸ ਅਜੇ ਵੀ ਟੈਫਾਰੀ ਕੈਂਪਬੈਲ ਦੀ ਮੌਤ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤੱਕ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ ਹੈ।