-ਤਨਖ਼ਾਹ ਕਰਨਗੇ ਦਾਨ
ਲੰਡਨ, 10 ਜੁਲਾਈ (ਪੰਜਾਬ ਮੇਲ)- ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਗੋਲਡਮੈਨ ਸੈਚਸ ਗਰੁੱਪ ‘ਚ ਸੀਨੀਅਰ ਐਡਵਾਈਜ਼ਰ ਦੇ ਤੌਰ ‘ਤੇ ਨਵੀਂ ਭੂਮਿਕਾ ਸੰਭਾਲੀ ਹੈ। ਉਹ ਆਪਣੀ ਕਮਾਈ ਨੂੰ ਸਿੱਖਿਆ ਚੈਰਿਟੀ ਨੂੰ ਦਾਨ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਨੂੰ ਹਾਲ ਹੀ ਵਿਚ ਆਪਣੀ ਪਤਨੀ ਅਕਸ਼ਤਾ ਮੂਰਤੀ ਨਾਲ ਸਥਾਪਤ ਕੀਤਾ ਸੀ।
ਸਿਆਸਤ ‘ਚ ਆਉਣ ਤੋਂ ਪਹਿਲਾਂ ਸੁਨਕ ਨੇ ਅਮਰੀਕਾ ਸਥਿਤ ਬਹੁਰਾਸ਼ਟਰੀ ਨਿਵੇਸ਼ ਬੈਂਕ ‘ਚ ਕੰਮ ਕੀਤਾ ਸੀ। ਬੈਂਕ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਹੈ। ਇਹ ਐਲਾਨ ਪਿਛਲੇ ਸਾਲ ਚਾਰ ਜੁਲਾਈ ਨੂੰ ਆਮ ਚੋਣਾਂ ‘ਚ ਹਾਰ ਤੋਂ ਬਾਅਦ ਉਨ੍ਹਾਂ ਦੇ ਮੰਤਰੀ ਦੇ ਅਹੁਦੇ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਜ਼ਰੂਰੀ 12 ਮਹੀਨੇ ਦੀ ਮਿਆਦ ਬੀਤ ਜਾਣ ਤੋਂ ਬਾਅਦ ਕੀਤਾ ਗਿਆ ਹੈ।
ਬ੍ਰਿਟਿਸ਼ ਐਡਵਾਈਜ਼ਰੀ ਕਮੇਟੀ ਆਨ ਬਿਜ਼ਨੈੱਸ ਅਪਾਇੰਟਮੈਂਟਸ ਨੇ ਸੁਨਕ ਦੀ ਨਿਯੁਕਤੀ ਨੂੰ ਕੁਝ ਸ਼ਰਤਾਂ ਨਾਲ ਮਨਜ਼ੂਰੀ ਦਿੱਤੀ ਹੈ। ਇਸਦਾ ਮੰਤਵ ਸਰਕਾਰ ਦੇ ਲਈ ਸੰਭਾਵੀ ਖ਼ਤਰਿਆਂ ਨੂੰ ਘੱਟ ਕਰਨਾ ਹੈ, ਜੋ ਸੁਨਕ ਦੇ ਸਾਬਕਾ ਪੀ.ਐੱਮ. ਦੇ ਤੌਰ ‘ਤੇ ਵਿਸ਼ੇਸ਼ ਜਾਣਕਾਰੀ ਤੱਕ ਪਹੁੰਚ ਨਾਲ ਸਬੰਧਤ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਨਵੀਂ ਨੌਕਰੀ ਨਾਲ ਮਿਲਣ ਵਾਲੀ ਤਨਖ਼ਾਹ ਰਿਚਮੰਡ ਪ੍ਰੋਜੈਕਟ ‘ਚ ਜਾਵੇਗੀ। ਇਸ਼ ਦਾ ਮੰਤਵ ਬੱਚਿਆਂ ਤੇ ਨੌਜਵਾਨਾਂ ‘ਚ ਗਣਿਤ ਤੇ ਸੰਖਿਆਤਮਕ ਹੁਨਰ ਨੂੰ ਸੁਧਾਰਨਾ ਹੈ।
ਸਾਬਕਾ ਬ੍ਰਿਟਿਸ਼ ਪੀ.ਐੱਮ. ਰਿਸ਼ੀ ਸੁਨਕ ਬੈਂਕਿੰਗ ‘ਚ ਜਗਤ ‘ਚ ਪਰਤੇ
