ਜਾਮਨਗਰ, 12 ਅਕਤੂਬਰ (ਪੰਜਾਬ ਮੇਲ)- ਗੁਜਰਾਤ ਦੀ ਸਾਬਕਾ ਸ਼ਾਹੀ ਰਿਆਸਤ ਨਵਾਨਗਰ, ਜਿਸ ਨੂੰ ਜਾਮਨਗਰ ਵਜੋਂ ਜਾਣਿਆ ਜਾਂਦਾ ਹੈ, ਦੇ ‘ਮਹਾਰਾਜਾ’ ਨੇ ਆਪਣੇ ਭਤੀਜੇ ਤੇ ਸਾਬਕਾ ਕ੍ਰਿਕਟਰ ਅਜੇ ਜਡੇਜਾ ਨੂੰ ਸ਼ਨਿੱਚਰਵਾਰ ਨੂੰ ਦਸਹਿਰੇ ਮੌਕੇ ਆਪਣੇ ਤਾਜ-ਤਖ਼ਤ ਦਾ ਵਾਰਸ ਐਲਾਨਿਆ ਹੈ।
ਭਾਰਤ ਲਈ 1992 ਤੋਂ 2000 ਦੌਰਾਨ 196 ਇਕ-ਰੋਜ਼ਾ ਅਤੇ 15 ਟੈਸਟ ਮੈਚ ਖੇਡਣ ਵਾਲੇ 53 ਸਾਲਾ ਕ੍ਰਿਕਟਰ ਅਜੇ ਜਡੇਜਾ ਜਾਮਨਗਰ ਸ਼ਾਹੀ ਪਰਿਵਾਰ ਨਾਲ ਸਬੰਧਤ ਹਨ। ਜਾਮਨਗਰ ਦੇ ਮਹਾਰਾਜਾ ਸ਼ਤਰੂਸ਼ਲਿਆ ਸਿੰਘ ਜਡੇਜਾ ਅਤੇ ਅਜੇ ਜਡੇਜਾ ਦੇ ਪਿਤਾ ਮਰਹੂਮ ਦੌਲਤ ਸਿੰਘ ਜੀ ਜਡੇਜਾ ਆਪਸ ਵਿਚ ਚਚੇਰੇ ਭਰਾ ਸਨ। ਦੌਲਤ ਸਿੰਘ ਜਡੇਜਾ 1971 ਤੋਂ 1984 ਦੌਰਾਨ ਜਾਮਨਗਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਰਹੇ ਹਨ।