ਜਲੰਧਰ, 10 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਦੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿਚ ਸਵਾਗਤ ਕੀਤਾ। ਚੌਧਰੀ ਸੁਰਿੰਦਰ ਸਿੰਘ ਰਿਸ਼ਤੇ ਵੱਜੋਂ ਮਰਹੂਮ ਚੌਧਰੀ ਸੰਤੋਖ ਸਿੰਘ ਦਾ ਸਕਾ ਭਤੀਜਾ ਹੈ। ਕਾਂਗਰਸ ਨੂੰ ਥੋੜ੍ਹੇ ਦਿਨਾਂ ਵਿਚ ਇਹ ਦੂਜਾ ਝਟਕਾ ਹੈ। ਪਹਿਲਾਂ ਸਾਬਕਾ ਵਿਧਾਇਕ ਸ਼ੁਸ਼ੀਲ ਰਿੰਕੂ ‘ਆਪ’ ਵਿਚ ਸ਼ਾਮਲ ਹੋ ਗਿਆ ਸੀ ਤੇ ਪਾਰਟੀ ਨੇ ਉਸ ਨੂੰ ਜਲੰਧਰ ਜ਼ਿਮਨੀ ਚੋਣ ਲਈ ਐੱਮ.ਪੀ. ਦਾ ਉਮੀਦਵਾਰ ਬਣਾਇਆ ਹੈ।