#OTHERS

ਸਾਡੇ ਕੋਲ ਅਮਰੀਕਾ ਦੇ ਧੁਰ ਅੰਦਰ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਹੈ: ਉੱਤਰੀ ਕੋਰੀਆ

ਸਿਓਲ, 14 ਅਪ੍ਰੈਲ (ਪੰਜਾਬ ਮੇਲ)- ਉੱਤਰੀ ਕੋਰੀਆ ਨੇ ਅੱਜ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਨਵੀਂ ਵਿਕਸਤ ਅੰਤਰਮਹਾਦੀਪ ਬੈਲਿਸਟਿਕ ਮਿਜ਼ਾਈਲ (ਆਈ.ਸੀ.ਬੀ.ਐੱਮ.) ਦਾ ਪ੍ਰੀਖਣ ਕੀਤਾ ਹੈ, ਜੋ ਅਮਰੀਕਾ ਦੀ ਮੁੱਖ ਭੂਮੀ ਨੂੰ ਨਿਸ਼ਾਨਾ ਬਣਾ ਸਕਦੀ ਹੈ। ਉੱਤਰੀ ਕੋਰੀਆ ਦੀ ਅਧਿਕਾਰਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ.ਸੀ.ਐੱਨ.ਏ.) ਨੇ ਇਹ ਖ਼ਬਰ ਅਜਿਹੇ ਸਮੇਂ ਦਿੱਤੀ, ਜਦੋਂ ਇੱਕ ਦਿਨ ਪਹਿਲਾਂ ਉਸ ਦੇ ਗੁਆਂਢੀਆਂ ਨੇ ਦਾਅਵਾ ਕੀਤਾ ਸੀ ਕਿ ਉੱਤਰੀ ਕੋਰੀਆ ਨੇ ਠੋਸ ਪ੍ਰੋਪੇਲੈਂਟ ‘ਤੇ ਆਧਾਰਿਤ ਆਈ.ਸੀ.ਬੀ.ਐੱਮ. ਦਾਗ਼ੀ ਹੈ। ਉੱਤਰੀ ਕੋਰੀਆ ਨੇ 2022 ਦੀ ਸ਼ੁਰੂਆਤ ਤੋਂ ਹੁਣ ਤੱਕ 100 ਤੋਂ ਵੱਧ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ

Leave a comment