#CANADA

ਸਸਕੈਚਵਨ ਦੀ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਦਿੱਤੀ ਹੈਲਮਟ ਤੋਂ ਅਸਥਾਈ ਛੋਟ

ਸਸਕੈਚਵਨ, 30 ਮਈ (ਰਾਜ ਗੋਗਨਾ/ਕੁਲਤਰਨ ਪਧਿਆਣਾ/ਪੰਜਾਬ ਮੇਲ)- ਕੈਨੇਡਾ ਦੇ ਸੂਬੇ ਸਸਕੈਚਵਨ ਦੀ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਤੋਂ ਅਸਥਾਈ ਛੋਟ ਦੇ ਦਿੱਤੀ ਹੈ ਪਰ ਇਹ ਛੋਟ ਚੈਰਿਟੀ ਰਾਈਡ ਵਰਗੇ ਖਾਸ ਸਮਾਗਮਾਂ ਲਈ ਹੀ ਦਿੱਤੀ ਗਈ ਹੈ, ਜਿਸ ਦੌਰਾਨ ਸਿੱਖ ਮੋਟਰਸਾਈਕਲ ਸਵਾਰ ਬਿਨਾਂ ਹੈਲਮਟ ਤੋਂ ਬਾਈਕ ਚਲਾ ਸਕਣਗੇ। ਪ੍ਰੀਮੀਅਰ ਸਕੌਟ ਮੋਅ ਦੀ ਅਗਵਾਈ ਵਾਲੀ ਸਸਕੈਚਵਨ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਚੈਰਿਟੀ ਰਾਈਡ ਵਰਗੇ ਖਾਸ ਸਮਾਗਮਾਂ ਦੌਰਾਨ ਹੈਲਮਟ ਪਾਉਣ ਦੀ ਲੋੜ ਨਹੀਂ ਹੋਵੇਗੀ ਪਰ ਆਵਾਜਾਈ ਦੀ ਵਰਤੋਂ ਕਰਨ ਸਮੇਂ ਹੈਲਮਟ ਲਾਜ਼ਮੀ ਹੀ ਰਹੇਗਾ। ਸਸਕੈਚਵਨ ਕੈਨੇਡਾ ਦੇ ਉਨਾਂ ਸੂਬਿਆਂ ‘ਚ ਸ਼ੁਮਾਰ ਹੈ, ਜਿੱਥੇ ਸਿੱਖਾਂ ਨੂੰ ਹਾਲੇ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਾਇਆ ਹੋਇਆ ਹੋਣਾ ਲਾਜ਼ਮੀ ਹੈ।

Leave a comment