#Featured

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਸਰੀ7 ਜੂਨ (ਹਰਦਮ ਮਾਨ/ਪੰਜਾਬ ਮੇਲ)- “ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਆਪਣੇ ਅਧਿਆਪਕ ਕਾਰਲੋਸ ਐਲਵੈਰੋ ਨਾਲ ਬੀਤੇ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸੈਕਟਰੀ ਸੁਰਿੰਦਰ ਸਿੰਘ ਜੱਬਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਜੀ ਆਇਆਂ ਕਿਹਾ ਅਤੇ ਗੁਰਦੁਆਰਾ ਸਾਹਿਬ ਵਿਚ ਪ੍ਰਵੇਸ਼ ਕਰਨ ਦੀ ਮਰਿਆਦਾ ਬਾਰੇ ਜਾਣੂੰ ਕਰਵਾਇਆ।

ਉਪਰੰਤ ਸਾਰੇ ਵਿਦਿਆਰਥੀ ਤੀਸਰੀ ਮੰਜ਼ਿਲ ‘ਤੇ ਗੈਲਰੀ ਹਾਲ ਵਿਚ ਪਹੁੰਚੇ ਜਿਥੇ ਕਿ ਉਹਨਾਂ ਨੂੰ ਸਿੱਖ ਧਰਮ, ਸਿੱਖ ਇਤਿਹਾਸ ਅਤੇ ਕੈਨੇਡਾ ਵਿਚ ਵਸ ਰਹੀ ਸਿੱਖ ਵਸੋਂ ਦੇ ਨਾਲ ਨਾਲ ਪੰਜਾਬੀ ਬੋਲੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਸਿੱਖ ਧਰਮ ਵਿਚ ਸਾਂਝੀਵਾਲਤਾਵਿਤਕਰਾ ਰਹਿਤ ਸਾਂਝਾ ਲੰਗਰਖੰਡਾ ਅਤੇ ਦੇਗ ਤੇਗ ਫਤਹਿ ਦੇ ਸਿਧਾਂਤ ਨੂੰ ਸੁਣਿਆ। ਗੁਰਦੁਆਰਾ ਸਾਹਿਬ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਪਿਛੋਂ ਸਾਰੇ ਵਿਦਿਅਰਥੀਆਂ ਨੇ ਦਰਬਾਰ ਹਾਲ ਵਿਚ ਹਾਜ਼ਰੀ ਭਰੀ। ਅੰਤ ਵਿਚ ਮਰਿਆਦਾ ਅਨੁਸਾਰ ਲੰਗਰ ਛਕ ਕੇ ਸਕੂਲ ਨੂੰ ਵਾਪਿਸ ਰਵਾਨਾ ਹੋਏ। ਕੋਵਿਡ ਦੀ ਮਹਾਂਮਾਰੀ ਬਾਅਦ ਸਰੀ ਕਰਿਸਚੀਅਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਮਾਜ ਦੇ ਆਂਢ ਗੁਆਂਢ ਪ੍ਰਤੀ ਜਾਗਰੂਕ ਹੋਣ ਦਾ ਇਸ ਸਾਲ ਵਿਚ ਇਹ ਦੂਜਾ ਮੌਕਾ ਸੀ।