ਵਾਸ਼ਿੰਗਟਨ, 13 ਜੂਨ (ਪੰਜਾਬ ਮੇਲ)-ਪ੍ਰਵਾਸੀ ਅਧਿਕਾਰ ਸੰਗਠਨਾਂ ਦੇ ਸਮੂਹ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਹਾਲੀਆ ਨਿਰਦੇਸ਼ ਖ਼ਿਲਾਫ਼ ਅਮਰੀਕੀ ਪ੍ਰਸ਼ਾਸਨ ‘ਤੇ ਮੁਕੱਦਮਾ ਦਾਇਰ ਕੀਤਾ ਹੈ। ਬਾਇਡਨ ਨੇ ਹਾਲ ਹੀ ਵਿਚ ਦੱਖਣੀ ਸਰਹੱਦ ‘ਤੇ ਸ਼ਰਨਾਰਥੀਆਂ ਦੇ ਦਾਖਲੇ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾ ਦਿੱਤੀ ਸੀ, ਜਿਸ ਦਾ ਸਮੂਹ ਨੇ ਵਿਰੋਧ ਕੀਤਾ ਹੈ ਅਤੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਦਾ ਫੈਸਲਾ ਟਰੰਪ ਪ੍ਰਸ਼ਾਸਨ ਦੌਰਾਨ ਚੁੱਕੇ ਕਦਮਾਂ ਤੋਂ ਵੱਖਰਾ ਨਹੀਂ ਹੈ। ਉਦੋਂ ਵੀ ਅਦਾਲਤਾਂ ਨੇ ਉਸ ਫ਼ੈਸਲੇ ‘ਤੇ ਰੋਕ ਦਿੱਤਾ ਸੀ। ਲਾਸ ਅਮਰੀਕਾ ਇਮੀਗ੍ਰੈਂਟ ਐਡਵੋਕੇਸੀ ਸੈਂਟਰ ਅਤੇ ‘ਆਰ.ਏ.ਆਈ.ਸੀ.ਈ.ਐੱਸ. ਦੀ ਤਰਫੋਂ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਤੇ ਹੋਰਾਂ ਨੇ ਇਹ ਕੇਸ ਦਾਇਰ ਕੀਤਾ ਹੈ।