#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਕੂਲ ਵਿੱਚ ਮੁਫ਼ਤ ਲਗਾਏ ਆਰ ਉ ਦਾ ਐਮ ਐਲ ਏ ਵੱਲੋਂ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 16 ਫ਼ਰਵਰੀ (ਪੰਜਾਬ ਮੇਲ)-ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਬੇਸ਼ੁਮਾਰ ਕੰਮਾਂ ਦੀ ਲੜੀ ਤਹਿਤ ਲੋਕਾਂ ਦੀ ਸਿਹਤ ਵੱਲ ਧਿਆਨ ਰੱਖਦੇ ਹੋਏ ਉਬਰਾਏ ਵੱਲੋ ਵੱਡੀ ਪੱਧਰ ਤੇ ਸਕੂਲਾ ਅਤੇ ਜਨਤਕ ਥਾਵਾਂ ਤੇ ਮੁਫ਼ਤ ਆਰ ਉ ਲਗਾਏ ਜਾ ਰਹੇ ਹਨ ਇਸ ਲੜੀ ਤਹਿਤ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਫਰੀਦ ਨਗਰ ਸ੍ਰੀ ਮੁਕਤਸਰ ਸਾਹਿਬ ਵਿਖੇ ਬੱਚਿਆਂ ਨੂੰ ਸਾਫ ਪਾਣੀ ਮਹੱਦੀਆਂ ਕਰਵਾਉਣ ਲਈ ਮੁਫ਼ਤ ਆਰ ਉ ਲਗਾਇਆ ਗਿਆ ਹੈ ਜਿਸ ਦਾ ਉਦਘਾਟਨ ਜਗਦੀਪ ਸਿੰਘ ਐਮ ਐਲ ਏ ਹਲਕਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਪਣੇ ਕਰ ਕਮਲਾਂ ਨਾਲ ਕੀਤਾ ਗਿਆ ਅਤੇ ਜਸਵਿੰਦਰ ਸਿੰਘ ਬਬਲੂ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਮੌਕੇ ਐਮ ਐਲ ਏ ਵੱਲੋਂ ਉਬਰਾਏ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਾਲਵਾ ਬੈਲਟ ਵਿਚ ਪਾਣੀ ਬਹੁਤ ਹੀ ਖਰਾਬ ਹੋਣ ਕਾਰਨ  ਸਿਹਤ ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ ਸਕੂਲ ਵੱਲੋਂ ਓਬਰਾਏ ਨੂੰ ਆਰ ਉ ਲਈ ਬੇਨਤੀ ਕੀਤੀ ਗਈ ਸੀ ਉਨ੍ਹਾਂ ਤਰੁੰਤ ਹੀ ਆਰ ਉ ਭੇਜਿਆ। ਜ਼ਿਲਾ ਪ੍ਰਧਾਨ ਨੇ ਗੱਲ ਬਾਤ ਦੋਰਾਨ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਸਕੂਲਾਂ ਅਤੇ ਹੋਰ ਵੱਖ ਵੱਖ ਜਨਤਕ ਥਾਵਾਂ ਤੇ ਵੱਡੀ ਪੱਧਰ ਤੇ ਮੁਫ਼ਤ ਆਰ ਉ ਲਗਾਏ ਜਾ ਚੁੱਕੇ ਹਨ ਇਸ ਮੋਕੇ ਵਿਦਿਆਰਥੀਆਂ, ਕਮੇਟੀ ਮੈਂਬਰਾਂ, ਸਕੂਲ ਦੇ ਸਟਾਫ ਵੱਲੋਂ ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਰਿਟਾਇਰਡ ਬੈਕ ਮੈਨੇਜਰ, ਬਲਜੀਤ ਸਿੰਘ ਮਾਨ ਰਿਟਾਇਰਡ ਪ੍ਰਿੰਸੀਪਲ, ਅਸ਼ੋਕ ਕੁਮਾਰ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ,ਜਸਵੀਰ ਸਿੰਘ ਰਿਟਾਇਰਡ ਏਂ ਐਸ ਆਈਂ, ਜਸਵਿੰਦਰ ਸਿੰਘ ਮਣਕੂ ਆਦਿ ਹਾਜ਼ਰ ਸਨ।