#PUNJAB

ਸਰਪੰਚੀ ‘ਚ ਖੜ੍ਹੀ ਪ੍ਰਵਾਸੀ ਪਰਿਵਾਰ ਦੀ ਨੂੰਹ ਨੇ ਦਿੱਤੀ ਸਖ਼ਤ ਟੱਕਰ

ਮੋਗਾ, 16 ਅਕਤੂਬਰ (ਪੰਜਾਬ ਮੇਲ)- ਮੋਗਾ ਜ਼ਿਲ੍ਹਾ ਦੇ ਪਿੰਡ ਰੋਡੇ ਖੁਰਦ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਦੇ ਨਾਲ-ਨਾਲ ਪੂਰੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਸਨ। ਇਸ ਦੀ ਵਜ੍ਹਾ ਸੀ ਕਿ ਇੱਥੇ ਇਕ ਪਾਸੇ ਪਿੰਡ ਵਾਸੀ ਅਤੇ ਦੂਜੇ ਪਾਸੇ ਪ੍ਰਵਾਸੀ ਪਰਿਵਾਰ ਵਿਚ ਮੁਕਾਬਲਾ ਸੀ। ਇਸ ਵੋਟਿੰਗ ‘ਚ ਫੱਸਵਾਂ ਮੁਕਾਬਲਾ ਵੇਖਣ ਨੂੰ ਮਿਲਿਆ ਤੇ ਅਖ਼ੀਰ ਵਿਚ ਪਿੰਡ ਦੀ ਰਹਿਣ ਵਾਲੀ ਔਰਤ ਨੇ ਪ੍ਰਵਾਸੀ ਪਰਿਵਾਰ ਦੀ ਨੂੰਹ ਨੂੰ 13 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸ ਨਾਲ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ।
ਰੋਡੇ ਖੁਰਦ ਵਿਖੇ ਦੋ ਸਰਪੰਚੀ ਦੇ ਉਮੀਦਵਾਰ ਸਨ। ਇਕ ਪਿੰਡ ਦੇ ਚਰਨਜੀਤ ਕੌਰ ਪਤਨੀ ਲਖਵੀਰ ਸਿੰਘ ਅਤੇ ਦੂਜੇ ਪਾਸੇ ਪ੍ਰਵਾਸੀ ਪਰਿਵਾਰ ਬ੍ਰਿਜ ਲਾਲ ਦੀ ਨੂੰ ਸੁਨੀਤਾ ਰਾਣੀ। ਪਿੰਡ ਦੀਆਂ 266 ਵੋਟਾਂ ਹਨ, ਜਿਨ੍ਹਾਂ ਵਿਚੋਂ 196 ਲੋਕਾਂ ਨੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਇਨ੍ਹਾਂ ਵਿਚੋਂ 5 ਵੋਟਾਂ ਰੱਦ ਹੋ ਗਈਆਂ। ਸੁਨੀਤਾ ਰਾਣੀ ਨੂੰ 89 ਵੋਟਾਂ ਪਈਆਂ, ਜਦਕਿ ਅਤੇ ਚਰਨਜੀਤ ਕੌਰ ਨੂੰ 102 ਵੋਟਾਂ ਪੋਲ ਹੋਈਆਂ। ਚਰਨਜੀਤ ਕੌਰ ਨੇ ਸੁਨੀਤਾ ਰਾਣੀ ਤੋਂ 13 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਪਿੰਡ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।