#OTHERS #SPORTS

ਸਪੇਨ ਦਾ ਕਾਰਲੋਸ ਅਲਕਾਰਾਜ਼ ਜੋਕੋਵਿਚ ਨੂੰ ਹਰਾ ਕੇ ਬਣਿਆ ਵਿੰਬਲਡਨ ਚੈਂਪੀਅਨ

ਵਿੰਬਲਡਨ, 17 ਜੁਲਾਈ (ਪੰਜਾਬ ਮੇਲ)–ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ ਵਿੰਬਲਡਨ ’ਚ 34 ਮੈਚਾਂ ਤੋਂ ਚੱਲੀ ਆ ਰਹੀ ਨੋਵਾਕ ਜੋਕੋਵਿਚ ਦੀ ਜੇਤੂ ਮੁਹਿੰਮ ਰੋਕਦੇ ਹੋਏ 5 ਸੈੱਟਾਂ ਦੇ ਬੇਹੱਦ ਰੋਮਾਂਚਕ ਫਾਈਨਲ ’ਚ ਜਿੱਤ ਦਰਜ ਕਰਕੇ ਦੂਜਾ ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂ ਕੀਤਾ। ਦੁਨੀਆ ਦੇ ਨੰਬਰ ਇਕ ਖਿਡਾਰੀ ਅਲਕਾਰਾਜ਼ ਨੇ ਪਹਿਲਾ ਵਿੰਬਲਡਨ ਖਿਤਾਬ 1-6, 7-6, 6-1, 3-6, 6-4 ਨਾਲ ਜਿੱਤਿਆ।
ਇਸ ਦੇ ਨਾਲ ਹੀ ਉਸ ਨੇ ਜੋਕੋਵਿਚ ਨੂੰ ਰਿਕਾਰਡ ਦੀ ਬਰਾਬਰੀ ਕਰਨ ਵਾਲੇ 8ਵੇਂ ਤੇ ਲਗਾਤਾਰ 5ਵੇਂ ਵਿੰਬਲਡਨ ਖਿਤਾਬ ਤੋਂ ਵਾਂਝਾ ਕਰ ਦਿੱਤਾ। ਇਸ ਦੇ ਨਾਲ ਹੀ 36 ਸਾਲਾ ਜੋਕੋਵਿਚ ਨੂੰ 24ਵਾਂ ਗ੍ਰੈਂਡ ਸਲੈਮ ਜਿੱਤ ਕੇ ਸੇਰੇਨਾ ਤੋਂ ਅੱਗੇ ਨਿਕਲਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ।
ਸਪੇਨ ਦਾ 20 ਸਾਲਾ ਅਲਕਾਰਾਜ਼ ਵਿੰਬਲਡਨ ਜਿੱਤਣ ਵਾਲਾ ਤੀਜਾ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ ਹੈ। ਦੋਵਾਂ ਵਿਚਾਲੇ ਉਮਰ ਦਾ ਫਰਕ 1974 ਤੋਂ ਬਾਅਦ ਤੋਂ ਕਿਸੇ ਵੀ ਗ੍ਰੈਂਡ ਸਲੈਮ ਫਾਈਨਲ ’ਚ ਸਭ ਤੋਂ ਵੱਧ ਹੈ।

Leave a comment