ਬਿਊਨਸ ਆਇਰਸ (ਅਰਜਨਟੀਨਾ), 20 ਅਗਸਤ (ਪੰਜਾਬ ਮੇਲ)- ਸਟਾਰ ਫੁਟਬਾਲਰ ਲਿਓਨਲ ਮੈਸੀ ਸੱਟ ਕਾਰਨ ਅਰਜਨਟੀਨਾ ਲਈ ਵਿਸ਼ਵ ਕੱਪ ਕੁਆਲੀਫਾਇਰ ਦੇ ਅਗਲੇ ਦੋ ਮੈਚ ਨਹੀਂ ਖੇਡੇਗਾ। ਅਰਜਨਟੀਨਾ ਦੇ ਕੋਚ ਲਿਓਨੇਲ ਸਕਾਲੋਨੀ ਨੇ ਅੱਜ 5 ਸਤੰਬਰ ਨੂੰ ਚਿਲੀ ਅਤੇ ਪੰਜ ਦਿਨ ਬਾਅਦ ਕੋਲੰਬੀਆ ਖ਼ਿਲਾਫ਼ ਹੋਣ ਵਾਲੇ ਮੈਚਾਂ ਲਈ ਆਪਣੀ 28 ਮੈਂਬਰੀ ਟੀਮ ਦਾ ਐਲਾਨ ਕੀਤਾ। ਮੈਸੀ ਫ਼ਿਲਹਾਲ ਸੱਜੇ ਗਿੱਟੇ ਦੀ ਸੱਟ ਤੋਂ ਉਭਰ ਰਿਹਾ ਹੈ। ਵਿਸ਼ਵ ਕੱਪ ਚੈਂਪੀਅਨ ਅਰਜਨਟੀਨਾ ਛੇ ਮੈਚਾਂ ਤੋਂ ਬਾਅਦ 15 ਅੰਕਾਂ ਨਾਲ ਦੱਖਣੀ ਅਮਰੀਕੀ ਕੁਆਲੀਫਾਇੰਗ ਵਿਚ ਸਿਖ਼ਰ ‘ਤੇ ਹੈ।