#AMERICA

ਵੱਡੇ-ਵੱਡੇ ਜਾਅਲੀ ਬਿੱਲ  ਬਣਾ ਕੇ ਬੀਮਾ ਕੰਪਨੀਆਂ ਦੇ ਨਾਲ  ਜਾਅਲੀ ਅਦਾਇਗੀ ਦੇ  ਦਾਅਵਿਆਂ ਦਾ ਸਮਰਥਨ ਕਰਨ ਵਾਲੀ ਸ਼ਿਕਾਗੋ ਦੀ  ਭਾਰਤੀ- ਅਮਰੀਕੀ  ਡਾਕਟਰ  ਨੂੰ  ਧੋਖਾਧੜੀ ਦਾ ਦੋਸ਼ੀ ਮੰਨਿਆ

•ਅਦਾਲਤ ਵੱਲੋ  ਅਕਤੂਬਰ ਚ’ ਉਸ ਨੂੰ ਸ਼ਜਾ ਸੁਣਾਈ ਜਾਵੇਗੀ

ਨਿਊਯਾਰਕ , 2 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)-ਬੀਤੇਂ ਦਿਨ  ਅਮਰੀਕਾ ਦੇ ਇਲੀਨੌਇਸ ਸੂਬੇ ਦੀ ਇਕ ਭਾਰਤੀ ਮੂਲ ਦੀ ਡਾਕਟਰ ਮੋਨਾ ਘੋਸ਼, 51 ਸਾਲ ਨੂੰ ਗੈਰ-ਮੌਜੂਦ ਸੇਵਾਵਾਂ ਲਈ ਬਿਲਿੰਗ ਮੈਡੀਕੇਡ ਫਰਾਡ ਜਿਸ ਨੇ ਜਾਅਲੀ ਭਰਪਾਈ ਦੇ ਦਾਅਵਿਆਂ ਲਈ ਮੈਡੀਕਲ ਰਿਕਾਰਡ ਨੂੰ ਜਾਅਲੀ ਬਣਾਉਣ ਲਈ ਅਦਾਲਤ ਨੇ ਉਸ ਨੂੰ ਦੋਸ਼ੀ  ਮੰਨਿਆ ਹੈ। ਜਿਸ ਨੇ ਘੱਟੋ-ਘੱਟ 24 ਲੱਖ  ਡਾਲਰ ਦੀ ਧੋਖਾਧੜੀ ਕੀਤੀ ਹੈ। ਸ਼ਿਕਾਗੋ ਦੀ ਇਹ 51 ਸਾਲਾ ਭਾਰਤੀ-ਅਮਰੀਕੀ ਡਾਕਟਰ ਮੋਨਾ ਘੋਸ਼ ਨੇ ਗੈਰ-ਮੌਜੂਦ ਸੇਵਾਵਾਂ ਲਈ ਮੈਡੀਕੇਡ ਅਤੇ ਪ੍ਰਾਈਵੇਟ ਬੀਮਾਕਰਤਾਵਾਂ ਨੂੰ ਬਿਲਿੰਗ ਕਰਨ ਲਈ ਸੰਘੀ ਸਿਹਤ ਸੰਭਾਲ ਨਾਲ ਧੋਖਾਧੜੀ  ਦੋ ਦੋਸ਼ਾਂ ਲਈ ਉਸ ਨੂੰ ਅਦਾਲਤ ਨੇ ਦੋਸ਼ੀ ਮੰਨਿਆ ਹੈ। ਉਸ ਨੂੰ ਘੱਟੋ ਘੱਟ 20 ਸਾਲ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਯੂ.ਐਸ. ਅਟਾਰਨੀ ਦੇ ਦਫ਼ਤਰ ਦੇ ਅਨੁਸਾਰ, ਡਾ: ਮੋਨਾ ਘੋਸ਼ ਪ੍ਰੋਗਰੈਸਿਵ ਵੂਮੈਨ ਹੈਲਥਕੇਅਰ ਦੀ ਮਾਲਕੀ ਦਾ ਸੰਚਾਲਨ ਕਰਦੀ ਹੈ। ਯੂਐਸ ਅਟਾਰਨੀ ਦੇ ਦਫ਼ਤਰ ਨੇ ਕਿਹਾ, ਡਾਕਟਰ ਮੋਨਾ ਘੋਸ਼ ਨੇ ਇਹ ਵੀ ਮੰਨਿਆ ਹੈ ਕਿ ਉਸਨੇ ਬੀਮਾ ਕੰਪਨੀਆਂ ਨੂੰ ਜਾਅਲੀ ਅਦਾਇਗੀ ਦਾਅਵਿਆਂ ਦਾ ਸਮਰਥਨ ਕਰਨ ਲਈ ਮੈਡੀਕਲ ਰਿਕਾਰਡਾਂ ਨੂੰ ਜਾਅਲੀ ਬਣਾਇਆ ਸੀ। ਇਹ ਭਾਰਤੀ-ਅਮਰੀਕੀ ਡਾਕਟਰ, ਜੋ ਅਮਰੀਕਾ ਦੇ ਰਾਜ ਇਲੀਨੋਇਸ ਦੇ ਇਨਵਰਨੇਸ ਨਾਲ ਸਬੰਧਤ ਹੈ। ਉਸ ਨੂੰ 22 ਅਕਤੂਬਰ ਨੂੰ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਹੈ। ਪਿਛਲੇ ਸਾਲ ਮਾਰਚ ਵਿੱਚ, ਡਾਕਟਰ ਮੋਨਾ   ਘੋਸ਼ ਨੂੰ ਇੱਕ ਸੰਘੀ ਗ੍ਰੈਂਡ ਜਿਊਰੀ ਨੇ ਸਿਹਤ ਸੰਭਾਲ ਧੋਖਾਧੜੀ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਸੀ।