#AMERICA

ਵ੍ਹਾਈਟ ਹਾਊਸ ‘ਚ ਫੌਜੀ ਪਰਿਵਾਰਾਂ, ਸੰਗੀਤ ਤੇ ਆਤਿਸ਼ਬਾਜ਼ੀ ਨਾਲ ਸੁਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ

ਵਾਸ਼ਿੰਗਟਨ, 5 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਅਤੇ ਪਹਿਲੀ ਮਹਿਲਾ ਜਿਲ ਬਾਇਡਨ ਨੇ ਮੰਗਲਵਾਰ ਸ਼ਾਮ ਨੂੰ ਵਾਈਟ ਹਾਊਸ ਵਾਸ਼ਿੰਗਟਨ ਡੀ.ਸੀ. ਵਿਖੇ ਫੌਜੀ ਪਰਿਵਾਰਾਂ ਦੀ ਮੇਜ਼ਬਾਨੀ ਕਰਕੇ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਸੁਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ, ਜਿਸ ਵਿਚ ਲਾਈਵ ਸੰਗੀਤ ਦੇ ਨਾਲ-ਨਾਲ ਆਤਿਸ਼ਬਾਜ਼ੀ ਵੀ ਕੀਤੀ ਗਈ, ਜੋ ਇੱਕ ਸ਼ਾਨਦਾਰ ਦੇਖਣਯੋਗ ਪ੍ਰਦਰਸ਼ਨੀ ਸੀ। ਇਹ ਸਮਾਗਮ ਸ਼ਾਮ ਦੇ 5:00 ਵਜੇ ਦੇ ਕਰੀਬ ਸ਼ੁਰੂ ਹੋਇਆ ਅਤੇ ਸਾਊਥ ਲਾਅਨ ‘ਤੇ ਸਰਗਰਮ-ਡਿਊਟੀ ਅਤੇ ਤਾਇਨਾਤ ਨੈਸ਼ਨਲ ਗਾਰਡ ਫੌਜੀ ਪਰਿਵਾਰਾਂ ਦੇ ਨਾਲ ਵ੍ਹਾਈਟ ਹਾਊਸ ਵਿਚ ਮੌਜੂਦ ਸਨ।
ਇਸ ਮੌਕੇ ਚੈਪਲੇਨ ਜੌਨ ਬਰਕੇਮੇਅਰ ਦੁਆਰਾ ਕੀਤੀ ਪ੍ਰਾਰਥਨਾ ਤੋਂ ਬਾਅਦ ਪਹਿਲ਼ੀ ਮਹਿਲਾ ਰਾਸਟਰਪਤੀ ਦੀ ਪਤਨੀ ਜਿਲ ਬਾਇਡਨ ਨੇ ਵ੍ਹਾਈਟ ਹਾਊਸ ਵਿਚ ਫੌਜੀ ਪਰਿਵਾਰਾਂ ਦਾ ਭਰਵਾਂ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਬਹਾਦਰ ਅਤੇ ਦਲੇਰ ਹੋ, ਅਤੇ ਲਗਭਗ 1% ਅਮਰੀਕੀ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਣ ਦੀ ਚੋਣ ਕੀਤੀ ਹੈ ”ਅਸੀਂ ਤੁਹਾਡੇ ਦੁਆਰਾ ਕੀਤੇ ਗਏ ਦੇਸ਼ ਦੇ ਕੰਮਾਂ ਦੇ ਲਈ ਸਭ ਦੇ ਬਹੁਤ ਧੰਨਵਾਦੀ ਹਾਂ। ਅਤੇ ਸਾਡੇ ਵਿਚਾਰ ਵਿਦੇਸ਼ਾਂ ਵਿਚ ਸੇਵਾ ਕਰਨ ਵਾਲਿਆਂ ਦੇ ਨਾਲ ਹਨ।
ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਇਸ ਦਿਨ ਨੂੰ ਫੌਜੀ ਪਰਿਵਾਰਾਂ ਨਾਲ ਮਨਾਉਣਾ ਸਾਡੇ ਲਈ ਸਨਮਾਨ ਵਾਲੀ ਗੱਲ ਹੈ, ਜਿਨ੍ਹਾਂ ਨੂੰ ਰਾਸ਼ਟਰਪਤੀ ਨੇ ‘ਰੀੜ੍ਹ ਦੀ ਹੱਡੀ’ ਦੱਸਿਆ। ਰਾਸ਼ਟਰਪਤੀ ਨੇ ਕਿਹਾ ਕਿ ਤੁਸੀਂ ਸਾਨੂੰ ਯਾਦ ਦਿਵਾਉਂਦੇ ਹੋ, ਲੋਕਤੰਤਰ ਦੇ ਜ਼ਰੂਰੀ ਕੰਮਾਂ ਲਈ ਜੋ ਸਾਨੂੰ ਹਰ ਪੀੜ੍ਹੀ ਨੂੰ ਇਸ ਨੂੰ ਕਾਇਮ ਰੱਖਣ ਲਈ ਲੜਨਾ ਚਾਹੀਦਾ ਹੈ। ਸਾਨੂੰ ਹਮੇਸ਼ਾ ਇਸ ਦੀ ਕਦਰ ਕਰਨੀ ਚਾਹੀਦੀ ਹੈ, ਇਸ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਇਸਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਸੰਯੁਕਤ ਰਾਜ ਇਤਿਹਾਸ ਵਿਚ ਇੱਕ ਅਜਿਹਾ ਦੇਸ਼ ਹੈ, ਜਿਸਦੀ ਸਥਾਪਨਾ ਇੱਕ ਵਿਚਾਰ ‘ਤੇ ਕੀਤੀ ਗਈ ਸੀ, ਜੋ ਸਾਰੇ ਧਰਮਾਂ ਅਤੇ ਲੋਕਾਂ ਨੂੰ ਬਰਾਬਰ ਮੰਨਦਾ ਹੈ ਅਤੇ ਜਿਨ੍ਹਾਂ ਦਾ ਜੀਵਨ, ਆਜ਼ਾਦੀ ਅਤੇ ਅਜ਼ਾਦੀ ਸਮੇਤ ਅਟੁੱਟ ਅਧਿਕਾਰਾਂ ਨਾਲ ਇਸ ਨੂੰ ਨਿਵਾਜਿਆ ਗਿਆ ਹੈ। ਉਨ੍ਹਾਂ ਦੇ ਨਾਲ ਰੱਖਿਆ ਸਕੱਤਰ ਲੋਇਡ ਔਸਟਿਨ ਅਤੇ ਉਸਦੀ ਪਤਨੀ ਚਾਰਲੀਨ ਆਸਟਿਨ ਵੀ ਸਨ।
ਇਸ ਮੌਕੇ ਸੰਗੀਤ ਵਿਚ ਯੂ.ਐੱਸ. ਮਿਲਟਰੀ ਦੇ ਪ੍ਰੀਮੀਅਰ ਬੈਂਡਾਂ, ਗਾਇਕ-ਗੀਤਕਾਰ ਅਤੇ ਅਨੁਭਵੀ ਫੌਜ ਦੀ ਪਤਨੀ ਬੇਕਾ ਰਾਏ ਗ੍ਰੀਨ, ਡੀਜੇ ਡੀ-ਨਾਇਸ, ਗ੍ਰੈਮੀ ਅਵਾਰਡ ਜੇਤੂ ਕੰਟਰੀ ਸੰਗੀਤਕਾਰ ਬ੍ਰਦਰਜ਼ ਓਸਬੋਰਨ ਅਤੇ ਤਿੰਨ ਵਾਰ ਦੇ ਗ੍ਰੈਮੀ ਪੁਰਸਕਾਰ ਜੇਤੂ ਸੰਗੀਤਕਾਰ ਯੋ ਦੁਆਰਾ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਨੇ ਇਸ ਮੌਕੇ ਮੁੱਖ ਭੂਮਿਕਾ ਨਿਭਾਈ। ਇਸ ਤੋਂ ਬਾਅਦ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੇ ਵਾਸ਼ਿੰਗਟਨ, ਡੀ.ਸੀ., ਦੇ ਅਸਮਾਨ ਨੂੰ ਰਾਤ 9 ਵਜੇ ਦੇ ਕਰੀਬ ਸ਼ੁਰੂ ਕੀਤਾ, ਹਜ਼ਾਰਾਂ ਲੋਕ ਦੱਖਣੀ ਲਾਅਨ ‘ਤੇ ਬੈਠੇ ਸਨ, ਜਿੱਥੇ ਡ੍ਰਿੰਕ, ਪੌਪਕੌਰਨ ਅਤੇ ਬੀਅਰ ਪਰੋਸੀ ਜਾਂਦੀ ਸੀ ਅਤੇ ਰਾਸ਼ਟਰਪਤੀ ਜੋਅ ਬਾਇਡਨ ਦੱਖਣੀ ਪੋਰਟੀਕੋ ਦੀ ਬਾਲਕੋਨੀ ਤੋਂ ਸਭ ਨੂੰ ਦੇਖ ਰਹੇ ਸਨ।

Leave a comment