#CANADA

ਵੈਨਕੂਵਰ ਵਿਚਾਰ ਮੰਚ ਨੇ ‘ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿੱਚ ਸੰਸਥਾਵਾਂ ਦੇ ਯੋਗਦਾਨ’ ਉੱਪਰ ਸੰਵਾਦ ਰਚਾਇਆ

ਸਰੀ, 24 ਫਰਵਰੀ (ਹਰਦਮ ਮਾਨ/ਪੰਜਾਬ ਮੇਲ) ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਸੰਸਥਾਵਾਂ ਦਾ ਵਿਸ਼ੇਸ਼ ਯੋਗਦਾਨਇਕ ਸੰਵਾਦ’ ਵਿਸ਼ੇ ਉੱਪਰ ਅੰਤਰਰਾਸ਼ਟਰੀ ਆਨਲਾਈਨ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾਸਰਬਜੀਤ ਕੌਰ ਸੋਹਲ ਅਤੇ ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸ਼ੀਏਸ਼ਨਕੈਨੇਡਾ ਦੇ ਮੀਤ ਪ੍ਰਧਾਨ ਅਤੇ ਪ੍ਰਸਿੱਧ ਪਰਵਾਸੀ ਪੰਜਾਬੀ ਸਾਹਿਤਕਾਰ ਡਾਸਾਧੂ ਬਿਨਿੰਗ ਵੱਲੋਂ ਭਾਵਪੂਰਤ ਵਿਚਾਰ ਚਰਚਾ ਕੀਤੀ ਗਈ।

ਸੈਮੀਨਾਰ ਦਾ ਆਗ਼ਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਵੱਲੋਂ ਮੰਚ ਦੀਆਂ ਕਾਰਗੁਜਾਰੀਆਂ ਨਾਲ ਰੂਰੂ ਕਰਵਾਉਣ  ਨਾਲ ਹੋਇਆ ਵੈਨਕੂਵਰ ਵਿਚਾਰ ਮੰਚ ਵੱਲੋਂ ਸਮੇਂਸਮੇਂ ’ਤੇ ਵਿਦਾਵਾਨਾਂ ਨਾਲ ਕੀਤੀਆ ਗਈਆਂ ਗੋਸ਼ਟੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲਿਆਂ ਨੂੰ ਜੀ ਆਇਆਂ ਕਿਹਾ ਉਪਰੰਤ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਮਾਤਭਾਸ਼ਾ ਦਿਵਸ ਦੇ ਇਤਿਹਾਸਕ ਕਾਰਨਾਂ ਅਤੇ ਮਰਕਜਾਂ ਉਪਰ ਚਾਣਨਾ ਪਾਉਂਦਿਆ ਹੋਇਆ ਸੈਮੀਨਾਰ ਵਿੱਚ ਸ਼ਿਰਕਤ ਕਰਨ ਆਏ ਦੋਹਾਂ ਮੁੱਖ ਬੁਲਾਰਿਆਂ ਦੀਆਂ ਅਕਾਦਮਿਕ ਤੇ ਸਾਹਿਤਕ ਪ੍ਰਾਪਤੀਆਂ ਅਤੇ ਵਿਸ਼ੇਸ਼ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ।

ਡਾਸਾਧੂ ਬਿਨਿੰਗ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮੇਂ ਦੇ ਬਦਲਾਵ ਨਾਲ ਪਰਵਾਸੀ ਧਰਤੀ ਉਪਰ ਸਕੂਲ/ਕਾਲਜ/ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਅਕਾਦਮਿਕ ਪੱਧਰ ‘ਤੇ ਲਾਗੂ ਕਰਨ ਦੇ ਨਾਲਨਾਲ ਇਸਦੇ ਵਿਕਾਸ ਲਈ ਅਮਲੀ ਪੱਧਰ ‘ਤੇ ਵੀ ਅਨੇਕਾਂ ਕਦਮ ਚੁਕਣ ਦੀ ਲੋੜ ਹੈ ਉਹਨਾਂ ਦੇ ਕਥਨ ਅਨੁਸਾਰ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਸੰਸਥਾਵਾਂ ਦੇ ਸਮਾਂਨਤਰ ਪੰਜਾਬੀ ਬੰਦੇ ਦੇ ਮਨ ਅੰਦਰ ਬਸਤੀਵਾਦੀ ਦੌਰ ਤੋਂ ਘਰ ਕਰਕੇ ਬੈਠੀ ਆਪਣੀ ਮਾਂਬੋਲੀ ਲਈ ਹੀਣਭਾਵਨਾ ਦਾ ਤਿਆਗ ਬਹੁਤ ਜ਼ਰੂਰੀ ਹੈ ਪਲੀ ਸੰਸਥਾ (PLEA) ਦੇ ਹੁਣ ਤੱਕ ਦੇ ਸਫਰ ਨੂੰ ਬਹੁਤ ਤਰਕਮਈ ਢੰਗ ਨਾਲ ਬਿਆਨ ਕਰਦਿਆਂ ਪਰਵਾਸੀ ਧਰਤੀ ਉਪਰ ਪੰਜਾਬੀ ਭਾਸ਼ਾ ਤੇ ਬੋਲੀ ਨੂੰ  ਗਲੋਬਲਲਾਈਜੇਸ਼ਨ ਕਰਨ ਦੀ ਗੱਲ ਕੀਤੀ

ਡਾਸਰਬਜੀਤ ਕੌਰ ਸੋਹਲ ਨੇ ਪੰਜਾਬੀ ਸਾਹਿਤ ਅਕਾਦਮੀ ਚੰਗੀਗੜ੍ਹ ਦੀਆਂ ਕਾਰਜਗੁਜ਼ਾਰੀਆਂਪ੍ਰਾਪਤੀਆਂ ਤੇ ਭਵਿੱਖਮਈ ਮਨੋਰਥਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸ ਦੇ ਵਿਗਿਆਨਕ ਪੱਖ ਅਤੇ ਤਕਨੀਕੀ ਪੱਖ ਤੋਂ ਇਕਜੁੱਟ ਹੋ ਕੇ ਕਾਰਜ ਕਰਨ ਦੀ ਗੱਲ ਕੀਤੀ। ਡਾਹਰਜੋਤ ਕੌਰ ਖੈਹਿਰਾ ਨੇ ਜਿਥੇ ਕੈਨੇਡਾ ਵਿਚ ਨਵੀ ਪੀੜ੍ਹੀ ਵੱਲੋਂ ਬੋਲੀ ਜਾ ਰਹੀ ਹਾਈਬ੍ਰਿਡ ਪੰਜਾਬੀ ਦੇ ਪ੍ਰਭਾਵ ਅਤੇ ਵਿਕੀਪੀਡੀਆ ਉਪਰ ਪੰਜਾਬੀ ਭਾਸਾ ਨਾਲ ਸੰਬੰਧਿਤ ਡੇਟਾ ਦੀ ਕਮੀ ਜਿਹੇ ਪ੍ਰਸ਼ਨ ਉਠਾਏ ਉਥੇ ਡਾਯਾਦਵਿੰਦਰ ਕੌਰ ਨੇ UNESCO ਦੀ ਰਿਪੋਰਟ ਦੇ ਆਧਾਰ ‘ਤੇ ਪੰਜਾਬੀ ਭਾਸ਼ਾ ਦੀ ਭਵਿੱਖਮਈ ਹੋਂਦ ਸੰਬੰਧੀ ਦਰਸਾਏ ਖਦਸਿਆਂ ਬਾਰੇ ਵਿਦਵਾਨਾਂ ਦੀ ਦੂਰਅੰਦੇਸ਼ਤਾ ਅਤੇ ਪੰਜਾਬੀ ਭਾਸ਼ਾ ਦਾ ਰੁਜਗਾਰ ਦੀ ਭਾਸ਼ਾ ਨਾਲ ਮਿਲਾਣ ਕਰਕੇ ਦੇਖਣ ਸਦਕਾ ਪੰਜਾਬੀ ਬੰਦੇ ਦੀ ਮਾਨਸਿਕਤਾ ਵਿੱਚ ਪੰਜਾਬੀ ਜੁਬਾਨ ਲਈ ਘਰ ਕੇ ਬੈਠੀ ਹੀਣਭਾਵਨਾ ਜਿਹੇ ਨੁਕਤਿਆਂ ਨੂੰ ਕੇਂਦਰਿਤ ਕੀਤਾ

ਸੈਮੀਨਾਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰਪੰਜਾਬੀ ਯੂਨੀਵਰਸਿਟੀ ਪਟਿਆਲਾਪੰਜਾਬ ਯੂਨੀਵਰਸਿਟੀ ਚੰਡੀਗੜ੍ਹਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਐੱਚ.ਐੱਮ.ਵੀਕਾਲਜ ਜਲੰਧਰਦਿਆਲ ਸਿੰਘ ਕਾਲਜ ਦਿੱਲੀਸਰਕਾਰੀ ਕਾਲਜ ਟਾਂਡਾਟ੍ਰੀਨਿਟੀ ਕਾਲਜ ਜਲ਼ੰਧਰਮੋਦੀ ਕਾਲਜ ਪਟਿਆਲਾ ਆਦਿ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ ਇਹਨਾਂ ਵਿਚੋਂ ਡਾਇਕਬਾਲ ਸੋਮੀਆਡਾਵੀਰਪਾਲ ਕੌਰਆਰਤੀਹਰਜਿੰਦਰ ਸਿੰਘਸਾਧੂ ਸਿੰਘਡਾਰਾਜਵਿੰਦਰ ਕੌਰਡਾਮਨਪ੍ਰੀਤ ਧਾਲੀਵਾਲਡਾਸੰਦੀਪ ਕੌਰਡਾਗੁਰਪ੍ਰੀਤ ਕੌਰਨਵਦੀਪ ਵਾਹਲਾਲਖਵਿੰਦਰਮਹਿਲ ਸਿੰਘ, ਮਹਿੰਦਰਪਾਲ ਸਿੰਘ ਪਾਲ, ਵੀਨਾ ਅਰੋੜਾ ਆਦਿ ਨੇ ਮੁੱਖ ਬੁਲਾਰਿਆਂ ਨਾਲ ਭਾਸ਼ਾਈ ਮੁੱਦਿਆਂ ਉਪਰ ਸੰਵਾਦ ਵੀ ਰਚਾਇਆ

ਅੰਗਰੇਜ਼ ਬਰਾੜ ਅਤੇ ਜਰਨੈਲ ਸਿੰਘ ਸੇਖਾ ਨੇ ਬੁਲਾਰਿਆਂ ਅਤੇ ਸਰੋਤਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਮੰਚ ਵੱਲੋਂ ਯਕੀਨ ਦਿਵਾਇਆ ਕਿ ਇਹ ਮੰਚ ਇਸੇ ਲਗਨ ਨਾਲ ਸੈਮੀਨਾਰ ਅਤੇ ਗੋਸ਼ਟੀਆਂ ਉਲੀਕਦਾ ਰਹੇਗਾ ਮੰਚ ਦਾ ਸੰਚਾਲਨ ਡਾਹਰਜੋਤ ਕੌਰ ਖੈਹਿਰਾ ਅਤੇ ਡਾਯਾਦਵਿੰਦਰ ਕੌਰ ਨੇ ਕੀਤਾ