#AMERICA

ਵਿਸ਼ਵ ਦੇ ਦਰਜਨ ਤੋਂ ਵੱਧ ਦੇਸ਼ਾਂ ਦੇ 3,000 ਲੋਕਾਂ ਦਾ ਕਾਫਲਾ ਮੈਕਸੀਕੋ ਤੋਂ ਅਮਰੀਕਾ ਰਵਾਨਾ; ਬੱਚੇ ਵੀ ਸ਼ਾਮਲ

ਮੈਕਸੀਕੋ ਸਿਟੀ, 26 ਜੁਲਾਈ (ਪੰਜਾਬ ਮੇਲ)- ਦੁਨੀਆਂ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਦੇ 3,000 ਸ਼ਰਨਾਰਥੀਆਂ ਦੀ ਭੀੜ ਦੱਖਣੀ ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਵੱਲ ਵਧ ਰਹੀ ਹੈ। ਇਸ ਵਿਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਕਾਫਲੇ ਵਿਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਉਹ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਅਮਰੀਕੀ ਸਰਹੱਦ ‘ਤੇ ਪਹੁੰਚ ਜਾਣਗੇ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਡੋਨਾਲਡ ਟਰੰਪ ਰਾਸ਼ਟਰਪਤੀ ਚੋਣ ਜਿੱਤਣ ‘ਤੇ ਸ਼ਰਨਾਰਥੀਆਂ ਲਈ ਸਰਹੱਦ ਬੰਦ ਕਰਨ ਦੇ ਆਪਣੇ ਵਾਅਦੇ ਦੀ ਪਾਲਣਾ ਕਰਨਗੇ।
ਕਿਊਬਾ ਦਾ 55 ਸਾਲਾ ਪ੍ਰਵਾਸੀ ਓਸਵਾਲਡੋਰੇਨਾ 45 ਦਿਨ ਪਹਿਲਾਂ ਗੁਆਟੇਮਾਲਾ ਤੋਂ ਮੈਕਸੀਕੋ ਆਇਆ ਸੀ। ਉਹ ਕਹਿੰਦੇ ਹਨ ਕਿ ਅਸੀਂ ਅਪਰਾਧੀ ਨਹੀਂ ਹਾਂ। ਅਸੀਂ ਮਿਹਨਤੀ ਲੋਕ ਹਾਂ, ਜਿਨ੍ਹਾਂ ਨੇ ਜੀਵਨ ਵਿਚ ਅੱਗੇ ਵਧਣ ਲਈ ਆਪਣਾ ਦੇਸ਼ ਛੱਡ ਦਿੱਤਾ ਕਿਉਂਕਿ ਅਸੀਂ ਆਪਣੇ ਦੇਸ਼ ਵਿਚ ਬਹੁਤ ਸਾਰੀਆਂ ਜ਼ਰੂਰਤਾਂ ਨਾਲ ਜੂਝ ਰਹੇ ਹਾਂ।