#CANADA

ਵਿਲੀਅਮ ਲੇਕ ਦੇ ਬਜ਼ੁਰਗ ਸਰੀ ‘ਚ ਮਨਾਉਣਗੇ ‘ਪਿਕਨਿਕ’

ਵੈਨਕੂਵਰ, 22 ਜੂਨ (ਮਲਕੀਤ ਸਿੰਘ/ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟ੍ਰਿਸ਼ ਕੋਬੰਲੀਆ ਸੂਬੇ ਦੇ ਪਹਾੜਾਂ ‘ਚ ਸਥਿੱਤ ਸ਼ਹਿਰ ‘ਚ ਆਣ ਵੱਸੇ ਕੁਝ ਪੰਜਾਬੀ ਪਰਿਵਾਰਾਂ ਵੱਲੋਂ ਆਪਸੀ ਸਾਂਝ ਬਰਕਰਾਰ ਰੱਖਣ ਦੇ ਮੰਤਵ ਵਜੋਂ ਹਰੇਕ ਸਾਲ ਦੀ ਤਰ੍ਹਾਂ 14 ਜੁਲਾਈ ਨੂੰ ਸਰੀ ਦੇ ਬੇਅਰ ਕਰੀਕ ਪਾਰਕ ‘ਚ ਇਕ ਰੋਜ਼ਾ ਸ਼ਾਨਦਾਰ ਪਿਕਨਿਕ ਸਮਾਗਮ ਆਯੋਜਿਤ ਕੀਤੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਲਦੇਵ ਸਿੰਘ ਸੰਘਾ ਅਤੇ ਬੀਬੀ ਸੁਰਜੀਤ ਕੌਰ ਧਾਲੀਵਾਲ ਅਨੁਸਾਰ ਇਸ ਮੌਕੇ ‘ਤੇ ਵਿਲੀਅਮ ਲੇਕ ਨਾਲ ਸੰਬੰਧਿਤ ਕੁਝ ਪਰਿਵਾਰਾਂ ਵੱਲੋਂ ਸ਼ਿਕਰਤ ਕਰਕੇ ਆਪਣੀਆਂ ਪੁਰਾਣੀਆਂ ਯਾਦਾਂ  ਸਾਂਝੀਆਂ ਕੀਤੀਆਂ ਜਾਣਗੀਆਂ।