#PUNJAB

ਵਿਧਾਇਕ ਹਰਮੀਤ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ 6 ਨੂੰ

ਪਟਿਆਲਾ, 3 ਅਕਤੂਬਰ (ਪੰਜਾਬ ਮੇਲ)- ਜਬਰ-ਜ਼ਨਾਹ ਦੇ ਕੇਸ ਵਿਚ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਸਬੰਧੀ ਫ਼ੈਸਲਾ 6 ਅਕਤੂਬਰ ਨੂੰ ਫ਼ੈਸਲਾ ਅਦਾਲਤ ਵੱਲੋਂ ਸੁਣਾਇਆ ਜਾਵੇਗਾ। ਇਸ ਸਬੰਧੀ ਪਠਾਣਮਾਜਰਾ ਦੇ ਵਕੀਲ ਬੀ.ਐੱਸ. ਭੁੱਲਰ ਨੇ ਦੱਸਿਆ ਕਿ ਅਦਾਲਤ ਨੇ ਬੁੱਧਵਾਰ ਨੂੰ ਦੋਵਾਂ ਧਿਰਾਂ ਦੇ ਪੱਖ ਸੁਣ ਲਏ ਹਨ ਅਤੇ ਵਿਧਾਇਕ ਦੀ ਜ਼ਮਾਨਤ ਸਬੰਧੀ ਫ਼ੈਸਲਾ ਅਦਾਲਤ ਨੇ 6 ਅਕਤੂਬਰ ਨੂੰ ਸੁਣਾਉਣ ਦਾ ਦਿਨ ਮੁਕੱਰਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਣਵਾਈ ਦੌਰਾਨ ਅਦਾਲਤ ਸਾਹਮਣੇ ਵਕੀਲਾਂ ਦੀ ਟੀਮ ਨੇ ਇਹ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੋਣ ਸੰਬੰਧੀ ਆਪਣੇ ਪੱਖ ਮਜ਼ਬੂਤੀ ਨਾਲ ਰੱਖੇ ਹਨ। ਜ਼ਿਕਰਯੋਗ ਹੈ ਕਿ ਜਬਰ-ਜ਼ਨਾਹ ਦੇ ਕੇਸ ਵਿਚ ਪਠਾਣਮਾਜਰਾ 2 ਸਤੰਬਰ ਤੋਂ ਰੂਪੋਸ਼ ਹਨ। ਇਸ ਦੌਰਾਨ ਉਨ੍ਹਾਂ ਤਿੰਨ ਵੀਡੀਓ ਅਤੇ ਆਡੀਓ ਜਾਰੀ ਕਰਕੇ ਉਨ੍ਹਾਂ ‘ਤੇ ਸਰਕਾਰ ਵਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਲੋਕਾਂ ਨੂੰ ਦੱਸਿਆ ਹੈ।