#INDIA

ਵਿਦੇਸ਼ੀ ਨਸ਼ਾ ਤਸਕਰ 15 ਕਰੋੜ ਦੀ ਡਰੱਗ ਸਮੇਤ ਗ੍ਰਿਫਤਾਰ

ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਐਨ.ਸੀ.ਬੀ. ਨਾਲ ਸਾਂਝੇ ਆਪ੍ਰੇਸ਼ਨ ‘ਚ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਸਪੈਸ਼ਲ ਸੈੱਲ (ਟੀ.ਆਈ.ਆਰ.) ਦੁਆਰਾ ਇਕ ਵਿਦੇਸ਼ੀ ਨਸ਼ਾ ਤਸਕਰ, ਵਿਸ਼ਵਾਸ ਰਚੇਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 15 ਕਰੋੜ ਰੁਪਏ ਦੀ 3.8 ਕਿਲੋ ਕੁਆਲਿਟੀ ਦਾ ਸਾਈਕੋਟ੍ਰੋਪਿਕ ਡਰੱਗ ਮੇਸਕੇਲਿਨ ਬਰਾਮਦ ਹੋਇਆ ਹੈ। ਇਹ ਜਾਣਕਾਰੀ ਸਪੈਸ਼ਲ ਸੈੱਲ ਅਤੇ ਐਨ.ਸੀ.ਬੀ. ਨੇ ਦਿੱਤੀ।