– ਦੂਜੇ ਨੰਬਰ ‘ਤੇ ਯੂ.ਏ.ਈ., ਤੀਜੇ ਨੰਬਰ ‘ਤੇ ਮਲੇਸ਼ੀਆ
ਵਾਸ਼ਿੰਗਟਨ, 26 ਮਈ (ਪੰਜਾਬ ਮੇਲ)- ਭਾਰਤ ਦੀ ਕੁੱਲ ਆਬਾਦੀ 144 ਕਰੋੜ ਤੋਂ ਵੱਧ ਹੈ। ਇਹ ਚੀਨ ਨੂੰ ਪਛਾੜ ਕੇ ਪਹਿਲਾਂ ਹੀ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ‘ਚ ਭਾਰਤੀ ਪ੍ਰਵਾਸੀ ਹਨ। ਦੁਨੀਆਂ ਦੀ ਆਬਾਦੀ ‘ਚ ਭਾਰਤ ਦਾ ਹਿੱਸਾ 17.76 ਪ੍ਰਤੀਸ਼ਤ ਹੈ, ਜਿਸਦਾ ਅਰਥ ਹੈ ਕਿ ਦੁਨੀਆਂ ਦਾ ਹਰ ਛੇਵਾਂ ਵਿਅਕਤੀ ਭਾਰਤੀ ਹੈ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਮਈ 2024 ਤੱਕ ਦੁਨੀਆਂ ਭਰ ‘ਚ ਐੱਨ.ਆਰ.ਆਈਜ਼ ਦੀ ਕੁੱਲ ਗਿਣਤੀ ਲਗਭਗ 3 ਕਰੋੜ, 54 ਲੱਖ ਹੈ।
ਕਿਸੇ ਵੀ ਦੇਸ਼ ‘ਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਦੇ ਮਾਮਲੇ ‘ਚ ਅਮਰੀਕਾ ਪਹਿਲੇ ਸਥਾਨ ‘ਤੇ ਹੈ। ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਦਿੱਤੇ ਗਏ ਅੰਕੜਿਆਂ ਅਨੁਸਾਰ ਅਮਰੀਕਾ ‘ਚ 54 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ। 54,09,062 ਵਿਦੇਸ਼ੀ ਭਾਰਤੀ ਹਨ। ਇਨ੍ਹਾਂ ਵਿਚੋਂ ਗੈਰ-ਨਿਵਾਸੀ ਭਾਰਤੀ (ਐੱਨ.ਆਰ.ਆਈ.) 20,77,158 ਹਨ ਅਤੇ ਭਾਰਤੀ ਮੂਲ ਦੇ ਵਿਅਕਤੀ (ਪੀ.ਆਈ.ਓ.) 33,31,904 ਹਨ। ਵਰਲਡ ਪਾਪੂਲੇਸ਼ਨ ਰਿਵਿਊ ਦੇ ਅਨੁਸਾਰ ਅਮਰੀਕਾ ਅਜੇ ਵੀ ਪੂਰੀ ਦੁਨੀਆਂ ਲਈ ਇੱਕ ਸੁਪਨਿਆਂ ਦੀ ਜਗ੍ਹਾ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਦੁਨੀਆਂ ਭਰ ਦੇ ਲੋਕ ਕਾਨੂੰਨੀ ਅਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਉੱਥੇ ਜਾਣ ਲਈ ਉਤਸੁਕ ਹਨ। ਭਾਰਤੀ ਵੀ ਉਨ੍ਹਾਂ ਤੋਂ ਵੱਖਰੇ ਨਹੀਂ ਹਨ।
ਸੰਯੁਕਤ ਅਰਬ ਅਮੀਰਾਤ ਦੂਜੇ ਸਥਾਨ ‘ਤੇ ਹੈ, ਜਿੱਥੇ ਕੁੱਲ ਆਬਾਦੀ ਦਾ 37.96 ਪ੍ਰਤੀਸ਼ਤ ਭਾਰਤੀ ਹਨ, ਜਦੋਂਕਿ 29,14,127 ਭਾਰਤੀ ਅਤੇ ਭਾਰਤੀ ਮੂਲ ਦੇ ਲੋਕ ਮਲੇਸ਼ੀਆ ‘ਚ ਰਹਿ ਰਹੇ ਹਨ। ਮਲੇਸ਼ੀਆ ‘ਚ ਭਾਰਤੀਆਂ ਦੀ ਡੂੰਘੀ ਪਹੁੰਚ ਹੈ ਤੇ ਇੱਥੋਂ ਦੇ ਸੱਭਿਆਚਾਰ ਉੱਤੇ ਵੀ ਭਾਰਤੀਅਤਾ ਦਾ ਪ੍ਰਭਾਵ ਦਿਖਾਈ ਦਿੰਦਾ ਹੈ।
ਇਸ ਤੋਂ ਬਾਅਦ ਕੈਨੇਡਾ ਹੈ, ਜੋ ਬਿਹਤਰ ਨੌਕਰੀ ਦੇ ਮੌਕੇ, ਉੱਚ ਜੀਵਨ ਪੱਧਰ ਅਤੇ ਮੁਫਤ ਸਿਹਤ ਸਹੂਲਤਾਂ ਦੇ ਵਾਧੂ ਲਾਭ ਵਰਗੇ ਕਾਰਕਾਂ ਨਾਲ ਭਾਰਤੀਆਂ ਨੂੰ ਆਕਰਸ਼ਿਤ ਕਰਦਾ ਹੈ। ਕੈਨੇਡਾ ‘ਚ ਭਾਰਤੀਆਂ ਦੀ ਗਿਣਤੀ ਲਗਭਗ 16,89,055 ਹੈ।
ਵਿਦੇਸ਼ਾਂ ‘ਚ ਭਾਰਤੀਆਂ ਦੀ ਗਿਣਤੀ ਦੇ ਮਾਮਲੇ ‘ਚ ਅਮਰੀਕਾ ਪਹਿਲੇ ਸਥਾਨ ‘ਤੇ
