#AMERICA

ਵਿਅਕਤੀ ਨੇ ਐੱਫ.ਬੀ.ਆਈ. ਦਫ਼ਤਰ ਦੇ ਸੁਰੱਖਿਆ ਗੇਟ ‘ਚ ਮਾਰੀ ਕਾਰ; ਗ੍ਰਿਫ਼ਤਾਰ

ਵਾਸ਼ਿੰਗਟਨ, 18 ਸਤੰਬਰ (ਪੰਜਾਬ ਮੇਲ)-ਮੰਗਲਵਾਰ ਦੇਰ ਰਾਤ ਅਮਰੀਕਾ ਦੇ ਪਿਟਸਬਰਗ ‘ਚ ਇਕ ਵਿਅਕਤੀ ਨੇ ਆਪਣੀ ਕਾਰ ਐੱਫ.ਬੀ.ਆਈ. ਦੇ ਦਫਤਰ ਦੀ ਇਮਾਰਤ ਦੇ ਸੁਰੱਖਿਆ ਗੇਟ ‘ਚ ਮਾਰ ਦਿੱਤੀ। ਫਿਰ ਉਸ ਨੇ ਕਾਰ ਦੀ ਪਿਛਲੀ ਸੀਟ ਤੋਂ ਇਕ ਅਮਰੀਕੀ ਝੰਡਾ ਚੁੱਕਿਆ ਅਤੇ ਗੇਟ ਉੱਤੇ ਸੁੱਟ ਦਿੱਤਾ, ਜਿਸ ਮਗਰੋਂ ਫਿਰ ਉਹ ਭੱਜ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਇਸ ਘਟਨਾ ਦੇ ਸਬੰਧ ‘ਚ ਇਕ ਸ਼ੱਕੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਐੱਫ.ਬੀ.ਆਈ. ਦੇ ਬੁਲਾਰੇ ਬ੍ਰੈਡਫੋਰਡ ਏਰਿਕ ਨੇ ਕਿਹਾ ਕਿ ਸ਼ੱਕੀ ਵਿਅਕਤੀ ਨੂੰ ਸਵੇਰੇ 10 ਵਜੇ ਤੋਂ ਬਾਅਦ ਹਿਰਾਸਤ ‘ਚ ਲੈ ਲਿਆ ਗਿਆ। ਹੋਰ ਕੋਈ ਵੇਰਵੇ ਤੁਰੰਤ ਉਪਲਬਧ ਨਹੀਂ ਹਨ।