ਸੈਕਰਾਮੈਂਟੋ, ਕੈਲੀਫੋਰਨੀਆ, 20 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਾਸ਼ਿੰਗਟਨ ਵਿੱਚ ਇੱਕ ਫੌਜੀ ਛਾਊਣੀ ਨੇੜੇ ਫੌਜ ਦਾ ਇੱਕ ਹੈਲੀਕਾਪਟਰ ਤਬਾਹ ਹੋ ਜਾਣ ਦੀ ਖਬਰ ਹੈ। ਇਹ ਜਾਣਕਾਰੀ ਅਮਰੀਕੀ ਫੌਜ ਨੇ ਜਾਰੀ ਇੱਕ ਬਿਆਨ ਵਿੱਚ ਦਿੱਤੀ ਹੈ। ਜੋਆਇੰਟ ਬੇਸ ਲੈਵਿਸ-ਮੈਕਹੋਰਡ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਹੈਲੀਕਾਪਟਰ ਸ਼ਾਮ 9 ਵਜੇ ਦੇ ਆਸ ਪਾਸ ਤਬਾਹ ਹੋਇਆ। ਉਸ ਨੇ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਜਾਂ ਇਸ ਸਬੰਧੀ ਹੋਰ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ ਤੇ ਕਿਹਾ ਹੈ ਕਿ ਇਸ ਸਬੰਧੀ ਹੋਰ ਵੇਰਵਾ ਮੌਜੂਦ ਨਹੀਂ ਹੈ। ਥਰਸਟੋਨ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਸੋਸ਼ਲ ਮੀਡੀਆ ਉਪਰ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਮਿਟ ਲੇਕ ਖੇਤਰ ਵਿੱਚ ਸੰਭਾਵੀ ਹੈਲੀਕਾਪਟਰ ਹਾਦਸੇ ਕਾਰਨ ਨਾਲ ਲੱਗਦੇ ਖੇਤਰ ਵਿਚੋਂ ਪੁਲਿਸ ਅਫਸਰ ਮੌਕੇ ਉਪਰ ਭੇਜੇ ਗਏ ਹਨ।
ਵਾਸ਼ਿੰਗਟਨ ਨੇੜੇ ਅਮਰੀਕੀ ਫੌਜ ਦਾ ਇੱਕ ਹੈਲੀਕਾਪਟਰ ਤਬਾਹ
