ਟਾਪੇਨਿਸ਼ (ਅਮਰੀਕਾ), 20 ਅਕਤੂਬਰ (ਪੰਜਾਬ ਮੇਲ)- ਕੇਂਦਰੀ ਵਾਸ਼ਿੰਗਟਨ ਵਿਚ 19 ਸਾਲਾ ਇੱਕ ਹਮਲਾਵਰ ਨੇ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ, ਜਿਸ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ। ਇਸ ਮਗਰੋਂ ਹਮਲਾਵਰ ਨੇ ਖੁਦ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਟਾਪੇਨਿਸ਼ ਪੁਲਿਸ ਮੁਖੀ ਜੌਨ ਕਲੇਰੀ ਨੇ ਦੱਸਿਆ ਕਿ ਹਮਲਾਵਰ ਨੇ ਸਵੇਰੇ ਪੰਜ ਵਜੇ ਇੱਥੇ ਇੱਕ ਘਰ ਵਿਚ 13 ਸਾਲਾ ਨਾਬਾਲਗ ਅਤੇ 18 ਤੇ 21 ਸਾਲ ਦੀਆਂ ਦੋ ਲੜਕੀਆਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰ ਨੇ 21 ਸਾਲ ਦੇ ਇੱਕ ਹੋਰ ਨੌਜਵਾਨ ਨੂੰ ਵੀ ਗੋਲੀ ਮਾਰ ਦਿੱਤੀ। ਨੌਜਵਾਨ ਜ਼ੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ।
ਵਾਸ਼ਿੰਗਟਨ ‘ਚ ਗੋਲੀਬਾਰੀ ਦੀ ਘਟਨਾ ‘ਚ ਹਮਲਾਵਰ ਸਮੇਤ ਚਾਰ ਦੀ ਮੌਤ
