#AMERICA

ਵਾਸ਼ਿੰਗਟਨ ‘ਚ ਗੁਰਪ੍ਰੀਤ ਕੌਰ ਬਣੀ ਲੀਗਲ ਐਡਵਾਈਜ਼ਰ ਐਂਡ ਐਡਮਨਿਸਟ੍ਰੇਟਿਵ ਅਫਸਰ ਚੁਣੀ ਗਈ

ਵਾਸ਼ਿੰਗਟਨ/ਢਿੱਲਵਾਂ, 15 ਨਵੰਬਰ (ਪੰਜਾਬ ਮੇਲ)- ਪੰਜਾਬ ਦੀ ਇਕ ਹੋਰ ਧੀ ਨੇ ਅਮਰੀਕਾ ‘ਚ ਲੀਗਲ ਐਡਵਾਈਜ਼ਰ ਬਣ ਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਪਿੰਡ ਮੰਡੇਰ ਬੇਟ ਦੇ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਐਡਵੋਕੇਟ ਗੁਰਪ੍ਰੀਤ ਕੌਰ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀ.ਸੀ. ‘ਚ ਯੂ.ਐੱਸ.ਏ. ਅਟਾਰਨੀ ਕੈਂਡੀਡੇਟ 2025 ਜੂਨੀਅਰ ਲੀਗਲ ਐਡਵਾਈਜ਼ਰ ਐਂਡ ਲੀਗਲ ਐਡਮਨਿਸਟ੍ਰੇਟਿਵ ਅਫਸਰ ਹਿਊਮਨ ਰਾਈਟਸ ਚੁਣੀ ਗਈ ਹੈ। ਬਲਕਾਰ ਸਿੰਘ ਨੇ ਦੱਸਿਆ ਕਿ 29 ਸਾਲਾ ਗੁਰਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਲ.ਐੱਲ.ਬੀ. ਕਰਕੇ ਮਾਸਟਰ ਇਨ ਪੁਲਿਸ ਐਡਮਨਿਸਟ੍ਰੇਟਿਵ ਅਤੇ ਮਾਸਟਰ ਇਨ ਕ੍ਰਿਰਮਨਾਲੋਜੀ ‘ਚ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਦੇ ਰਾਜਪਾਲ ਵੱਲੋਂ ਗੋਲਡ ਮੈਡਲ ਹਾਸਲ ਕੀਤਾ ਹੋਇਆ ਹੈ।