ਸੈਕਰਾਮੈਂਟੋ, 21 ਅਗਸਤ (ਪੰਜਾਬ ਮੇਲ)- ਅਮੈਰੀਕਨ ਕਬੱਡੀ ਫੈਡਰੇਸ਼ਨ ਦੀ ਮੀਟਿੰਗ 20 ਅਗਸਤ ਨੂੰ ਹੋਈ ਜਿਸ ਵਿੱਚ ਆਉਣ ਵਾਲੇ ਟੂਰਨਾਮੈਂਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਡੈਲਸ ਦਾ ਟੂਰਨਾਮੈਂਟ 14 ਸਤੰਬਰ ਨੂੰ, ਸੈਕਰਾਮੈਂਟੋ 20 ਸਤੰਬਰ ਨੂੰ, ਟਰੇਸੀ ਅਤੇ ਫਿਰ ਵਰਲਡ ਕੱਪ 5 ਅਕਤੂਬਰ ਨੂੰ ਐਡਵੈਂਟਿਸਟ ਅਰੀਨਾ ਕੈਲੀਫੋਰਨੀਆ ਦੇ ਵਿੱਚ ਕਰਾਇਆ ਜਾਵੇਗਾ। ਅਮਰੀਕਨ ਕਬੱਡੀ ਫੈਡਰੇਸ਼ਨ ਦੇ ਸਾਰੇ ਹੀ ਮੈਂਬਰਾਂ ਨੇ ਇਸ ਮੀਟਿੰਗ ਵਿੱਚ ਕੀਤੀਆਂ ਗਈਆਂ ਵਿਚਾਰਾਂ ਲਈ ਬਹੁਤ ਉਤਸ਼ਾਹ ਦਿਖਾਇਆ ਅਤੇ ਸਾਰਿਆਂ ਨੇ ਹੀ 100 ਫੀਸਦੀ ਸਹਿਯੋਗ ਦਾ ਭਰੋਸਾ ਦਿੱਤਾ। ਅਮਰੀਕਾ ਕਬੱਡੀ ਫੈਡਰੇਸ਼ਨ ਕਬੱਡੀ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ। ਜਿਨਾਂ ਨੇ ਪਿਛਲੇ ਸਾਲ ਬਹੁਤ ਵੱਡੇ ਮੇਲੇ ਕਰਵਾਏ ਅਤੇ ਇਸ ਸਾਲ ਪਹਿਲੀ ਵਾਰ ਇਨਡੋਰ ਵਰਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜੋਕਿ ਇਸ ਫੈਡਰੇਸ਼ਨ ਦੇ ਹਿੱਸੇ ਆਇਆ ਹੈ।ਇਸ ਮੀਟਿੰਗ ਨੂੰ ਕਾਮਯਾਬ ਕਰਨ ਲਈ ਹਰਸਿਮਰਨ ਸਿੰਘ ਪ੍ਰਧਾਨ ਅਤੇ ਜੀਤੀ ਗਰੇਵਾਲ ਚੇਅਰਮੈਨ ਦਾ ਭਰਪੂਰ ਯੋਗਦਾਨ ਰਿਹਾ। ਅਮਰੀਕਾ ਵਿੱਚ ਅੱਜਕਲ੍ਹ ਜੋ ਮੇਲੇ ਹੋ ਰਹੇ ਹਨ ਉਹਨਾਂ ਵਿੱਚ ਕਬੱਡੀ ਦੇ ਨਾਲ-ਨਾਲ ਕੁਸ਼ਤੀਆਂ ਵੀ ਕਰਵਾਈਆਂ ਜਾ ਰਹੀਆਂ ਹਨ, ਜਿਨਾਂ ਵਿੱਚ ਜੱਸਾ ਪੱਟੀ, ਕਮਲਜੀਤ ਡੂੰਮਛੇੜੀ, ਪ੍ਰਿਤਪਾਲ ਫਗਵਾੜਾ ਅਤੇ ਹੋਰ ਨਾਮਵਰ ਭਲਵਾਨ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਇਹ ਕਬੱਡੀ ਫੈਡਰੇਸ਼ਨ ਕਬੱਡੀ ਦੀ ਬੇਹਤਰੀ ਲਈ ਹਮੇਸ਼ਾ ਹੀ ਤਤਪਰ ਹੈ। ਕਬੱਡੀ ਪ੍ਰੇਮੀਆਂ ਨੂੰ ਇਸ ਕਬੱਡੀ ਕੱਪ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਅਮਰੀਕਨ ਕਬੱਡੀ ਫੈਡਰੇਸ਼ਨ ਅਧੀਨ ਖੇਡਣ ਵਾਲੇ ਕਲੱਬ ਫਤਿਹ ਸਪੋਰਟਸ ਕਲੱਬ, ਲਾਇਲਪੁਰ ਖਾਲਸਾ ਕਾਲਜ, ਬੀ.ਸੀ. ਟਾਈਗਰਜ਼, ਖਡੂਰ ਸਾਹਿਬ ਮਾਝਾ, ਪੰਜਾਬ ਲਾਇਨਜ਼ ਜ਼ਿਕਰਯੋਗ ਹਨ।
ਵਰਲਡ ਕਬੱਡੀ ਕੱਪ ਕਰਵਾਉਣ ਲਈ ਅਮੈਰੀਕਨ ਕਬੱਡੀ ਫੈਡਰੇਸ਼ਨ ਤਿਆਰ ਬਰ ਤਿਆਰ- ਹਰਸਿਮਰਨ ਸਿੰਘ, ਜੀਤੀ ਗਰੇਵਾਲ
