#EUROPE

ਲੰਡਨ ਸੈਰ-ਸਪਾਟਾ ਟੈਕਸ ‘ਚ ਹੋਵੇਗਾ ਵਾਧਾ

ਲੰਡਨ, 15 ਜਨਵਰੀ (ਪੰਜਾਬ ਮੇਲ)- ਲੰਡਨ ਸੈਰ-ਸਪਾਟਾ ਟੈਕਸ ‘ਚ ਵਾਧਾ ਹੋਵੇਗਾ ਤੇ ਆਸ ਹੈ ਕਿ ਨਵੀਂ ਨੀਤੀ ਤਹਿਤ ਰਾਜਧਾਨੀ ‘ਚੋਂ 350 ਮਿਲੀਅਨ ਪੌਂਡ ਖਜ਼ਾਨੇ ‘ਚ ਆਉਣਗੇ। ਇਹ ਵਾਧਾ ਪਿਛਲੇ ਅਨੁਮਾਨਾਂ ਤੋਂ ਕਾਫੀ ਜ਼ਿਆਦਾ ਹੈ, ਪਹਿਲਾਂ 240 ਮਿਲੀਅਨ ਪੌਂਡ ਸਾਲਾਨਾ ਫੰਡ ਇਕੱਠਾ ਹੋਣ ਦਾ ਅਨੁਮਾਨ ਸੀ। ਇਹ ਨਵੇਂ ਅੰਕੜੇ ਸੈਂਟਰਲ ਲੰਡਨ ਫਾਰਵਰਡ (ਸੀ.ਐੱਲ.ਐੱਫ.) ਜਿਸ ਦੀ 12 ਲੰਡਨ ਅਥਾਰਿਟੀਆਂ ਨੁਮਾਇੰਦਗੀ ਕਰਦੀਆਂ ਹਨ, ਵੱਲੋਂ ਜਾਰੀ ਕੀਤੇ ਗਏ ਹਨ, ਜੋ ਹੋਟਲਾਂ ਦੇ ਕਮਰਿਆਂ ਜਾਂ ਥੋੜ੍ਹੇ ਸਮੇਂ ਲਈ ਕਿਰਾਏ ‘ਤੇ ਰਹਿਣ ਲਈ 3 ਫੀਸਦੀ ਵਾਧੂ ਟੈਕਸ ‘ਤੇ ਆਧਾਰਿਤ ਹੈ। ਲੰਡਨ ਦੇ ਮੇਅਰ ਸਦੀਕ ਖਾਨ ਨੂੰ ਪਿਛਲੇ ਸਾਲ ਸਿਰਫ ਰਾਤ ਨੂੰ ਆਉਣ ਵਾਲੇ ਸੈਲਾਨੀਆਂ ਤੇ ਟੈਕਸ ਲਗਾਉਣ ਦੀਆਂ ਸ਼ਕਤੀਆਂ ਮਿਲੀਆਂ ਸਨ। ਮੇਅਰ ਨੇ ਕਿਹਾ ਕਿ ਇਸ ਨਾਲ ਰਾਜਧਾਨੀ ਦੀ ਆਰਥਿਕਤਾ ਨੂੰ ਸਿੱਧੇ ਤੌਰ ‘ਤੇ ਲਾਭ ਹੋਵੇਗਾ ਤੇ ਇਕ ਵਿਸ਼ਵਵਿਆਪੀ ਸੈਰ-ਸਪਾਟਾ ਤੇ ਵਪਾਰਕ ਸਥਾਨ ਵਜੋਂ ਸਾਡੀ ਸਾਖ ਨੂੰ ਮਜ਼ਬੂਤ ਕਰਨ ‘ਚ ਮਦਦ ਮਿਲੇਗੀ।