ਲੰਡਨ, 22 ਮਈ (ਪੰਜਾਬ ਮੇਲ)- ਇਥੋਂ ਦੀ 41 ਸਾਲਾ ਭਾਰਤੀ ਮੂਲ ਦੀ ਔਰਤ ਨੂੰ ਬਕਿੰਘਮਸ਼ਾਇਰ ਸਥਿਤ ਸੰਗਠਿਤ ਅਪਰਾਧ ਸਮੂਹ ਲਈ ਪੈਸੇ ਅਤੇ ਨਸ਼ੀਲੇ ਪਦਾਰਥਾਂ ਦੇ ਕੋਰੀਅਰ ਵਜੋਂ ਕੰਮ ਕਰਨ ਲਈ ਚਾਰ ਸਾਲ 8 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਸਾਊਥ ਈਸਟ ਰੀਜਨਲ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੀ ਜਾਂਚ ਤੋਂ ਬਾਅਦ ਲੰਡਨ ਦੀ ਮਨਦੀਪ ਕੌਰ ਨੂੰ ਜੂਨ 2020 ਵਿਚ 50,000 ਪੌਂਡ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਦੋ ਹਫ਼ਤਿਆਂ ਦੇ ਮੁਕੱਦਮੇ ਤੋਂ ਬਾਅਦ ਉਸ ਨੂੰ ਪਿਛਲੇ ਹਫ਼ਤੇ ਸਰਬਸੰਮਤੀ ਨਾਲ ਜਿਊਰੀ ਨੇ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਕਿਹਾ ਕਿ ਮਨਦੀਪ ਕੌਰ ਨੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕੀਤੀ ਤੇ ਪੈਸਾ ਇਧਰ ਤੋਂ ਉਧਰ ਪਹੁੰਚਾਇਆ।