ਫਰੀਦਕੋਟ, 4 ਜੂਨ (ਪੰਜਾਬ ਮੇਲ)- ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਫ਼ਰੀਦਕੋਟ 13 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਸ ‘ਚ ਪਿਛਲੇ 5 ਸਾਲ ਤੋਂ ਕਾਂਗਰਸ ਦੀ ਸੀਟ ਤੋਂ ਸੰਸਦ ਮੈਂਬਰ ਮਹੁੰਮਦ ਸਦੀਕ ਰਹੇ ਹਨ। ਇਸ ਸੀਟ ‘ਤੇ ਇਸ ਵਾਰ ਮੁਕਾਬਲਾ ਪੰਜ ਕੋਣਾ ਹੁੰਦਾ ਜਾਪ ਰਿਹਾ ਹੈ, ਜਿਥੇ ਕਾਂਗਰਸ, ਆਪ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਲੜ ਰਹੇ ਹਨ।
ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਖਾਲਸਾ ਵੱਡੀ ਗਿਣਤੀ ਨਾਲ ਲੀਡ ਕਰ ਰਹੇ ਹਨ।
ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ – 49439
ਆਮ ਆਦਮੀ ਪਾਰਟੀ- ਅਦਾਕਾਰ ਕਰਮਜੀਤ ਅਨਮੋਲ- 29927
ਕਾਂਗਰਸ – ਅਮਰਜੀਤ ਕੌਰ ਸਾਹੋਕੇ – 20441
ਭਾਜਪਾ- ਗਾਇਕ ਹੰਸ ਰਾਜ ਹੰਸ – 11182
ਸ਼੍ਰੋਮਣੀ ਅਕਾਲੀ ਦਲ – ਰਾਜਵਿੰਦਰ ਸਿੰਘ ਧਰਮਕੋਟ – 20824
ਬਸਪਾ – ਗੁਰਬਖ਼ਸ਼ ਸਿੰਘ – 1096