#INDIA

ਲੋਕ ਸਭਾ ਚੋਣ ਜਿੱਤਣ ਬਾਅਦ ਮਾਪੇ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਡਿਬਰੂਗੜ੍ਹ ਜੇਲ੍ਹ ਪੁੱਜੇ

ਡਿਬਰੂਗੜ੍ਹ, 8 ਜੂਨ (ਪੰਜਾਬ ਮੇਲ)- ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਜਿੱਤੇ ਤੇ ਜੇਲ੍ਹ ਵਿਚ ਬੰਦ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਆਪਣੇ ਪੁੱਤਰ ਨੂੰ ਮਿਲਣ ਅੱਜ ਡਿਬਰੂਗੜ੍ਹ ਪੁੱਜੇ। ਸ਼੍ਰੀ ਤਰਸੇਮ ਸਿੰਘ ਅਤੇ ਬਲਵਿੰਦਰ ਕੌਰ ਨੂੰ ਲੈਣ ਹਵਾਈ ਅੱਡੇ ‘ਤੇ ਅੰਮ੍ਰਿਤਪਾਲ ਕੌਰ ਦੀ ਪਤਨੀ ਕਿਰਨਦੀਪ ਕੌਰ ਪੁੱਜੀ। ਕਿਰਨਦੀਪ ਨੇ 5 ਜੂਨ ਤੋਂ ਇੱਥੇ ਡੇਰਾ ਲਾਇਆ ਹੋਇਆ ਹੈ। ਅੰਮ੍ਰਿਤਪਾਲ ਦੇ ਮਾਤਾ-ਪਿਤਾ ਆਪਣੇ ਬੇਟੇ ਨੂੰ ਮਿਲਣ ਲਈ ਡਿਬਰੂਗੜ੍ਹ ਸੈਂਟਰਲ ਜੇਲ੍ਹੇ ਪਹੁੰਚੇ, ਜਿਥੇ ਉਹ ਮਾਰਚ 2023 ਤੋਂ ਇੱਥੇ ਬੰਦ ਹੈ।