ਨਵੀਂ ਦਿੱਲੀ, 6 ਅਪ੍ਰੈਲ (ਪੰਜਾਬ ਮੇਲ)- ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ”ਨਿਰਪੱਖ ਨਹੀਂ” ਹਨ ਅਤੇ ਇਸ ਵਿਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇੰਡੀਆ ਗੱਠਜੋੜ ਆਪਣੇ ”ਪੰਜ ਨਿਆਏ, 25 ਗਾਰੰਟੀਆਂ” ਨੂੰ ਮਿਲ ਰਹੇ ਲੋਕਾਂ ਦੇ ਹੁੰਗਾਰੇ ਸਦਕਾ ਚੋਣਾਂ ‘ਚ ਬਹੁਮਤ ਹਾਸਲ ਕਰੇਗਾ। ਉਨ੍ਹਾਂ ਇਹ ਵੀ ਆਖਿਆ ਕਿ ਲੋਕ ਚੋਣਾਂ ਦੀ ”ਸੁਤੰਤਰਤਾ ਅਤੇ ਨਿਰਪੱਖਤਾ” ਖਤਮ ਕਰਨ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਕਾਰ ਦੇਣਗੇ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਅੰਦਰਖਾਤੇ ”ਬਹੁਤ ਹੋਇਆ 10 ਸਾਲ ਅਨਿਆਂ ਕਾਲ” ਦੀ ਲਹਿਰ ਹੈ।