ਨਵੀਂ ਦਿੱਲੀ, 4 ਜੂਨ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 64-ਲੁਧਿਆਣਾ ਪੱਛਮੀ ਸੀਟ ਲਈ 26 ਮਈ ਤੋਂ 2 ਜੂਨ ਤੱਕ ਕੁੱਲ 22 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ।
ਇਨ੍ਹਾਂ 15 ਉਮੀਦਵਾਰਾਂ ‘ਚ ਇੰਜ. ਬਲਦੇਵ ਰਾਜ ਕਤਨਾ (ਆਜ਼ਾਦ), ਭਾਰਤ ਭੂਸ਼ਣ (ਇੰਡੀਅਨ ਨੈਸ਼ਨਲ ਕਾਂਗਰਸ), ਐਡਵੋਕੇਟ ਪਰਉਪਕਾਰ ਸਿੰਘ ਘੁੰਮਣ (ਸ਼੍ਰੋਮਣੀ ਅਕਾਲੀ ਦਲ), ਸੰਜੀਵ ਅਰੋੜਾ (ਆਮ ਆਦਮੀ ਪਾਰਟੀ), ਪਰਮਜੀਤ ਸਿੰਘ ਭਰਾਜ (ਆਜ਼ਾਦ), ਐਲਬਰਟ ਦੁਆ (ਆਜ਼ਾਦ), ਜਤਿੰਦਰ ਕੁਮਾਰ ਸ਼ਰਮਾ (ਨੈਸ਼ਨਲ ਲੋਕ ਸੇਵਾ ਪਾਰਟੀ), ਕਮਲ ਪਵਾਰ (ਆਜ਼ਾਦ), ਰਾਜੇਸ਼ ਸ਼ਰਮਾ (ਆਜ਼ਾਦ), ਨੀਟੂ ਸ਼ਟਰਾਂ ਵਾਲਾ (ਆਜ਼ਾਦ), ਜੀਵਨ ਗੁਪਤਾ (ਭਾਰਤੀ ਜਨਤਾ ਪਾਰਟੀ), ਨਵਨੀਤ ਕੁਮਾਰ ( ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਰੇਨੂੰ (ਆਜ਼ਾਦ), ਪਵਨਦੀਪ ਸਿੰਘ (ਆਜ਼ਾਦ) ਅਤੇ ਗੁਰਦੀਪ ਸਿੰਘ ਕਾਹਲੋ (ਆਜ਼ਾਦ) ਦੇ ਨਾਂ ਸ਼ਾਮਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ 5 ਜੂਨ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ, ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਲੁਧਿਆਣਾ ਪੱਛਮੀ ਸੀਟ ਦੀ ਜ਼ਿਮਨੀ ਚੋਣ ਲਈ ਕੁੱਲ ਕਿੰਨੇ ਉਮੀਦਵਾਰ ਚੋਣ ਲੜ ਰਹੇ ਹਨ।
ਲੁਧਿਆਣਾ ਜ਼ਿਮਨੀ ਚੋਣ: ਪੜਤਾਲ ਮਗਰੋਂ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ : ਸਿਬਿਨ ਸੀ
