#EUROPE

ਰੂਸ ਦਾ ਇਕ ਜਹਾਜ਼ ਚੀਨ ਨਾਲ ਲੱਗਦੇ ਸਰਹੱਦੀ ਇਲਾਕੇ ‘ਚ ਕ੍ਰੈਸ਼

ਮਾਸਕੋ, 24 ਜੁਲਾਈ (ਪੰਜਾਬ ਮੇਲ)- ਰੂਸ ਦਾ ਇਕ ਜਹਾਜ਼ ਅਚਾਨਕ ਲਾਪਤਾ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਚੀਨ ਨਾਲ ਲੱਗਦੇ ਸਰਹੱਦੀ ਇਲਾਕੇ ‘ਚ ਕ੍ਰੈਸ਼ ਹੋ ਗਿਆ ਹੈ, ਜਿਸ ਕਾਰਨ ਜਹਾਜ਼ ‘ਚ ਸਵਾਰ 40 ਯਾਤਰੀ ਤੇ 6 ਕਰੂ ਮੈਂਬਰਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਯਾਤਰੀਆਂ ‘ਚ 2 ਬੱਚੇ ਵੀ ਸ਼ਾਮਲ ਸਨ।
ਦੱਸਿਆ ਜਾ ਰਿਹਾ ਹੈ ਕਿ 46 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਅਨਤੋਨੋਵ ਏ.ਐੱਨ.-24 ਜਹਾਜ਼ ਜਿਵੇਂ ਹੀ ਚੀਨ ਨਾਲ ਲੱਗਦੇ ਸਰਹੱਦੀ ਇਲਾਕੇ ‘ਚ ਪਹੁੰਚਿਆ, ਤਾਂ ਅਮੁਰ ਦੇ ਟਿੰਡਾ ਇਲਾਕੇ ‘ਚ ਇਸ ਦਾ ਅਚਾਨਕ ਰੂਸੀ ਏਅਰ ਟ੍ਰੈਫ਼ਿਕ ਕੰਟਰੋਲ ਨਾਲੋਂ ਸੰਪਰਕ ਟੁੱਟ ਗਿਆ, ਜਿਸ ਮਗਰੋਂ ਇਸ ਦੀ ਭਾਲ ਸ਼ੁਰੂ ਕੀਤੀ ਗਈ ਤੇ ਰੂਸ ਦੀ ਸਿਵਲ ਏਵੀਏਸ਼ਨ ਅਥਾਰਟੀ ਰੋਜ਼ਾਵਿਅਤਸੀਆ ਦੇ ਹੈਲੀਕਾਪਟਰ ਨੇ ਇਸ ਜਹਾਜ਼ ਦਾ ਅੱਗ ‘ਚ ਘਿਰਿਆ ਹੋਇਆ ਮਲਬਾ ਦੇਖਿਆ।
ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਹਾਜ਼ ਦਾ ਹਾਲ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਭਿਆਨਕ ਹਾਦਸੇ ‘ਚ ਕਿਸੇ ਦੇ ਵੀ ਬਚਣ ਦੀ ਉਮੀਦ ਬੇਹੱਦ ਘੱਟ ਹੈ। ਫਿਲਹਾਲ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਰੈਸਕਿਊ ਟੀਮਾਂ ਨੂੰ ਮੌਕੇ ‘ਤੇ ਭੇਜਿਆ ਜਾ ਰਿਹਾ ਹੈ।