#INDIA

ਰਾਹੁਲ ਦੀ ਸਜ਼ਾ ਭਾਰਤੀ ਨਿਆਂਪਾਲਿਕਾ ਲਈ ਪ੍ਰੀਖਿਆ ਦੀ ਘੜੀ: ਆਨੰਦ ਸ਼ਰਮਾ

* ਕਾਂਗਰਸ ਆਗੂ ਨੇ ਫੈਸਲਾ ਦਰੁਸਤ ਹੋ ਜਾਣ ਦੀ ਆਸ ਜਤਾਈ
ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸਜ਼ਾ ਭਾਰਤੀ ਨਿਆਂਪਾਲਿਕਾ ਲਈ ਪ੍ਰੀਖਿਆ ਦੀ ਘੜੀ ਹੈ। ਉਨ੍ਹਾਂ ਆਸ ਜਤਾਈ ਕਿ ਫ਼ੈਸਲੇ ਨੂੰ ਦਰੁਸਤ ਕਰ ਲਿਆ ਜਾਵੇਗਾ। ਕਾਂਗਰਸ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਤਰਜਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸਜ਼ਾ ਅਤੇ ਅਯੋਗਤਾ ਬਾਰੇ ਭਾਵੇਂ ਬਹੁਤ ਕੁਝ ਆਖਿਆ ਜਾ ਚੁੱਕਿਆ ਹੈ ਪਰ ਇਹ ਸਾਬਿਤ ਹੋ ਗਿਆ ਹੈ ਕਿ ਕਾਨੂੰਨ ਅਤੇ ਸੰਵਿਧਾਨ ‘ਚ ਵੱਡੀਆਂ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਨੀਤੀ ਸਾਰਿਆਂ ‘ਤੇ ਲਾਗੂ ਹੋਵੇਗੀ ਤਾਂ ਸ਼ਾਇਦ ਭਾਰਤੀ ਸੰਸਦ ਖਾਲੀ ਹੋ ਜਾਵੇਗੀ ਅਤੇ ਸਿਆਸੀ ਪਾਰਟੀਆਂ ਦੇ ਜ਼ਿਆਦਾਤਰ ਆਗੂ ਦਹਾਕਿਆਂ ਲਈ ਸੰਸਦ ਤੋਂ ਬਾਹਰ ਹੋ ਜਾਣਗੇ। ਸਰਕਾਰੀ ਰਿਹਾਇਸ਼ ਆਪਣੇ ਕੋਲ ਰੱਖੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਆਨੰਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇਮਾਂ ਦੀ ਉਲੰਘਣਾ ਨਹੀਂ ਕੀਤੀ ਹੈ ਅਤੇ ਉਹ ਬਾਜ਼ਾਰ ਮੁਤਾਬਕ ਕਿਰਾਇਆ ਅਦਾ ਕਰ ਰਹੇ ਹਨ।

Leave a comment