#INDIA ਰਾਹੁਲ ਗਾਂਧੀ ਦੀ ਫ਼ਲਾਈਟ ਹੋਈ ਡਾਈਵਰਟ, ਸਾਹਮਣੇ ਆਈ ਵਜ੍ਹਾ PUNJAB MAIL USA / 1 year December 29, 2023 0 1 min read ਨਵੀਂ ਦਿੱਲੀ, 29 ਦਸੰਬਰ (ਪੰਜਾਬ ਮੇਲ)- ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਫ਼ਲਾਈਟ ਨੂੰ ਡਾਈਵਰਟ ਕਰ ਦਿੱਤਾ ਗਿਆ ਹੈ। ਉਹ ਨਾਗਪੁਰ ਤੋਂ ਦਿੱਲੀ ਆ ਰਹੇ ਸਨ। ਇਸ ਨੂੰ ਰਾਹ ਵਿਚੋਂ ਹੀ ਜੈਪੁਰ ਵੱਲ ਡਾਈਵਰਟ ਕਰ ਦਿੱਤਾ ਗਿਆ ਹੈ। ਮੁੱਢਲੀ ਜਾਣਕਾਰੀ ਮੁਤਾਬਕ ਦਿੱਲੀ ਵਿਚ ਪਈ ਧੁੰਦ ਕਾਰਨ ਕੁਝ ਫਲਾਈਟਾਂ ਨੂੰ ਡਾਈਵਰਟ ਕੀਤਾ ਗਿਆ ਹੈ। ਇਸ ਵਿਚਾਲੇ ਰਾਹੁਲ ਗਾਂਧੀ ਇਕ ਫਲਾਈਟ ਵਿਚ ਨਾਗਪੁਰ ਤੋਂ ਦਿੱਲੀ ਆ ਰਹੇ ਸਨ। ਧੁੰਦ ਕਾਰਨ ਇਸ ਫ਼ਲਾਈਟ ਦੀ ਦਿੱਲੀ ਹਵਾਈ ਅੱਡੇ ‘ਤੇ ਲੈਂਡਿੰਗ ਨਹੀਂ ਹੋ ਸਕੀ। ਇਸ ਨੂੰ ਜੈਪੁਰ ਵੱਲ ਭੇਜ ਦਿੱਤਾ ਗਿਆ। Share: