#INDIA

ਰਾਜਸਥਾਨ ‘ਚ 10ਵੀਂ ਦੇ ਵਿਦਿਆਰਥੀ ਵੱਲੋਂ ਸਹਿਪਾਠੀ ਨੂੰ ਚਾਕੂ ਮਾਰਨ ਕਾਰਨ ਫ਼ਿਰਕੂ ਭੜਕੀ ਹਿੰਸਾ

ਜੈਪੁਰ, 17 ਅਗਸਤ (ਪੰਜਾਬ ਮੇਲ)- ਰਾਜਸਥਾਨ ਦੇ ਉਦੈਪੁਰ ਵਿਚ ਸਰਕਾਰੀ ਸਕੂਲ ਵਿਚ 10ਵੀਂ ਦੇ ਵਿਦਿਆਰਥੀ ਵਲੋਂ ਆਪਣੇ ਸਹਿਪਾਠੀ ਨੂੰ ਚਾਕੂ ਮਾਰਨ ਤੋਂ ਬਾਅਦ ਪੈਦਾ ਹੋਏ ਫਿਰਕੂ ਤਣਾਅ ਕਾਰਨ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਸ਼ੁੱਕਰਵਾਰ ਰਾਤ ਤੋਂ 24 ਘੰਟਿਆਂ ਲਈ ਮੋਬਾਈਲ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ। ਉਦੈਪੁਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਅਗਲੇ ਹੁਕਮਾਂ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਮਲੇ ‘ਚ ਜ਼ਖਮੀ ਵਿਦਿਆਰਥੀ ਦਾ ਜ਼ਿਲ੍ਹਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਅਤੇ ਮੁਲਜ਼ਮ ਵਿਦਿਆਰਥੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਦੋਵੇਂ ਵਿਦਿਆਰਥੀ ਨਾਬਾਲਗ ਹਨ। ਚਾਕੂਬਾਜ਼ੀ ਤੋਂ ਬਾਅਦ ਫਿਰਕੂ ਹਿੰਸਾਂ ਦੌਰਾਨ ਕਾਰਾਂ ਫੂਕ ਦਿੱਤੀਆਂ ਗਈਆਂ ਤੇ ਪਥਰਾਅ ਕੀਤਾ ਗਿਆ।